ਬਾਰਦਾਣੇ ਦੀ ਘਾਟ ਕਾਰਨ ਮੁੜ ਭਖਿਆ ਕਿਸਾਨਾ ਦਾ ਰੋਹ
ਘਰਾਚੋ ਵਿਖੇ ਰੋਡ ਜਾਮ ਕਰਕੇ ਸੂਬਾ ਸਰਕਾਰ ਨੂੰ ਦਿੱਤੀ ਚਿਤਾਵਨੀ
ਭਵਾਨੀਗੜ (ਗੁਰਵਿੰਦਰ ਸਿੰਘ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿਖੇ ਅਨਾਜ ਮੰਡੀ ਵਿੱਚ ਬਾਰਦਾਨੇ ਦੀ ਕਾਫੀ ਦਿੱਕਤਾਂ ਨੂੰ ਲੈਕੇ ਪਿੰਡ ਇਕਾਈ ਦੇ ਖਜਾਨਚੀ ਸਤਵਿੰਦਰ ਸਿੰਘ ਘਰਾਂਚੋਂ ਦੀ ਅਗਵਾਈ ਵਿੱਚ 11 ਵਜੇ ਰੋਡ ਜਾਮ ਕੀਤਾ ਗਿਆ ਅਤੇ ਉਸ ਤੋਂ ਪਹਿਲਾਂ 17 ਤਾਰੀਖ ਨੂੰ ਰੋਡ ਜਾਮ ਕੀਤਾ ਗਿਆ ਸੀ ਜੋ ਡੀ ਐਸ ਪੀ ਭਵਾਨੀਗੜ੍ਹ ਅਤੇ ਨਾਇਬ ਤਹਿਸੀਲਦਾਰ ਭਵਾਨੀਗੜ੍ਹ ਤੇ ਜੀ ਨੇ 18 ਤਾਰੀਖ ਨੂੰ ਸਾਂਮ ਤੱਕ ਭਵਾਨੀਗੜ੍ਹ ਬਲਾਕ ਦੀਆਂ ਸਾਰੀਆਂ ਮੰਡੀਆਂ ਵਿੱਚ ਬਾਰਦਾਨਾ ਭੇਜਣ ਦੀ ਜਿੰਮੇਵਾਰੀ ਸਪੀਕਰ ਤੋਂ ਬੋਲ ਕੇ ਲਈ ਸੀ ਉਸ ਤੋਂ ਬਾਅਦ ਲੱਗਭਗ ਡੇਡ ਵਜੇ ਰੋਡ ਖਾਲੀ ਕਰਕੇ ਧਰਨੇ ਦੀ ਸਮਾਪਤੀ ਕੀਤੀ ਗਈ ਸੀ ਪਰ ਕਿਸੇ ਵੀ ਮੰਡੀ ਵਿੱਚ ਅੱਜ ਤੱਕ ਬਾਰਦਾਨੇ ਦਾ ਕੋਈ ਪਰਬੰਧ ਨਹੀਂ ਹੋਇਆ ਤਾਂ ਅੱਜ ਦੁਵਾਰਾ ਮਜਬੂਰੀ ਵੱਸ ਕਿਸਾਨਾਂ ਵੱਲੋਂ ਰੋਡ ਜਾਮ ਕੀਤਾ ਗਿਆ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ ਘਰਾਚੋ ਸੁਬਾ ਆਗੂ ਬਲਾਕ ਆਗੂ ਹਰਜੀਤ ਸਿੰਘ ਮਹਿਲਾ ਹਰਜਿੰਦਰ ਸਿੰਘ ਘਰਾਚੋ ਸਾਰੇ ਆਗੂਆਂ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਸਾਰੀਆਂ ਸਰਕਾਰਾਂ ਕਿਸਾਨਾਂ ਨੂੰ ਬਰਬਾਦ ਕਰਨ ਤੇ ਲੱਗੀਆਂ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਘਰ ਭਰਣ ਤੋਂ ਇਲਾਵਾ ਕੇਂਦਰ ਸਰਕਾਰ ਦੇ ਬਣਾਏ ਕਾਲੇ ਕਾਨੂੰਨਾਂ ਅੰਦਰ ਖਾਤੇ ਲਾਗੁ ਕਰਾਉਣ ਤੇ ਲੱਗੀਆਂ ਹਨ ਇਸ ਮੌਕੇ ਸਟੇਜ ਸੈਕਟਰੀ ਸੰਦੀਪ ਘੁਮਾਣ ਅਤੇ ਸਤਵਿੰਦਰ ਸਿੰਘ ਜਗਤਾਰ ਸਿੰਘ ਲੱਡੀ ਚਮਕੌਰ ਸਿੰਘ ਲੱਡੀ ਕਰਮ ਚੰਦ ਪੰਨਵਾ ਘਰਾਂਚੋਂ ਡਾਕਟਰ ਮੁਖਤਿਆਰ ਸਿੰਘ ਭਿੰਦਰ ਭਿੰਦਾ ਕਸਮੀਰ ਸਿੰਘ ਆਲੋਅਰਖ ਪਿੰਡ ਇਕਾਈ ਦੇ ਪ੍ਰਧਾਨ ਜੱਸੀ ਨਾਗਰਾ ਦਰਸਨ ਨਾਗਰਾ ਜੰਟਾਂ ਨਾਗਰਾ ਅਤੇ ਹੋਰ ਕਾਫੀ ਕਿਸਾਨ ਮਜ਼ਦੂਰ ਨੋਜਵਾਨ ਅਤੇ ਮਾਵਾਂ ਭੈਣਾਂ ਹਾਜਰ ਸਨ