ਸਰਕਾਰੀ ਬੱਸਾਂ ਨਾ ਰੁਕਣ ਖਿਲਾਫ ਪ੍ਰਦਰਸ਼ਨ
ਭਵਾਨੀਗੜ੍ਹ, 22 ਅਪਰੈਲ (ਗੁਰਵਿੰਦਰ ਸਿੰਘ ਭਵਾਨੀਗੜ ਦੇ ਪੁਰਾਣੇ ਬੱਸ ਸਟੈਂਡ ’ਤੇ ਪੀਆਰਟੀਸੀ ਦੀਆਂ ਬੱਸਾਂ ਨਾ ਖੜ੍ਹਨ ਦੇ ਰੋਸ ਵੱਜੋਂ ਲੋਕਾਂ ਨੇ ਬੱਸਾਂ ਰੋਕ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੁਖਦੇਵ ਸਿੰਘ ਅਤੇ ਹਰਭਜਨ ਸਿੰਘ ਹੈਪੀ ਨੇ ਦੱਸਿਆ ਕਿ ਉਹ ਦੋ ਘੰਟੇ ਤੋਂ ਬੱਸ ਸਟੈਂਡ ’ਤੇ ਖੜ੍ਹੇ ਹਨ, ਪ੍ਰੰਤੂ ਇੱਥੋਂ ਪੀਆਰਟੀਸੀ ਦੀ ਕੋਈ ਵੀ ਬੱਸ ਸਵਾਰੀਆਂ ਚੜ੍ਹਾਉਣ ਦੀ ਬਜਾਏ ਬੱਸ ਸਟੈਂਡ ਦੇ ਅੱਗੇ ਪਿੱਛੇ ਬੱਸਾਂ ਰੋਕ ਕੇ ਸਿਰਫ ਸਵਾਰੀਆਂ ਉਤਾਰ ਰਹੀਆਂ ਹਨ, ਜਦੋਂ ਕਿ ਪ੍ਰਾਈਵੇਟ ਬੱਸਾਂ ਇਥੋਂ ਸਵਾਰੀਆਂ ਨਾਲ ਭਰ ਕੇ ਜਾ ਰਹੀਆਂ ਹਨ। ਜਦੋਂ ਪੀਆਰਟੀਸੀ ਦੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਿਰਫ 26 ਸਵਾਰੀਆਂ ਬਿਠਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਸਵਾਰੀਆਂ ਪੂਰੀਆਂ ਹੋਣ ਕਾਰਨ ਉਹ ਬੱਸ ਸਟਾਪ ’ਤੇ ਬੱਸਾਂ ਨਹੀਂ ਖੜਾਓੁਦੇ ਜਿਸ ਕਾਰਨ ਆਮ ਸਵਾਰੀਆ ਭਾਰੀ ਮੁਸਕਿਲਾ ਦਾ ਸਾਹਮਣਾ ਕਰ ਰਹੀਆਂ ਹਨ ।
ਬੱਸਾ ਨਾ ਰੁਕਣ ਕਾਰਨ ਰੋਸ ਪ੍ਰਗਟ ਕਰਦੇ ਸਹਿਰ ਨਿਵਾਸੀ।