ਭੇਦ ਭਰੇ ਹਲਾਤ ਚ ਮਿਲੀ ਨੋਜਵਾਨ ਦੀ ਲਾਸ਼
ਭਵਾਨੀਗੜ੍ਹ (ਗੁਰਵਿੰਦਰ ਸਿੰਘ )- ਬੀਤੇ ਦਿਨ ਸ਼ਨਿਵਾਰ ਸ਼ਾਮ ਇੱਥੇ ਸੁਨਾਮ ਰੋਡ ’ਤੇ ਇਕ ਕਾਰ ’ਚੋਂ ਭੇਤਭਰੇ ਹਾਲਾਤਾਂ ’ਚ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਵਾਰਿਸ ਹਾਲਤ ’ਚ ਸੜਕ ਕੰਢੇ ਖੜ੍ਹੀ ਕਾਰ 'ਚ ਉਸਦੀ ਅਗਲੀ ਸੀਟ ’ਤੇ ਪਈ ਨੌਜਵਾਨ ਦੀ ਲਾਸ਼ ਮਿਲੀ । ਇਸ ਸਬੰਧੀ ਪੁਲਸ ਨੂੰ ਸੂਚਨਾ ਲੰਘ ਰਹੇ ਰਾਹਗੀਰਾਂ ਨੇ ਦਿੱਤੀ। ਜਿਸ ਉਪਰੰਤ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਏ. ਐੱਸ. ਆਈ. ਭੋਲਾ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪਹੁੰਚੇ ਹਨ ਤੇ ਜਾਂਚ ਕਰਨ ’ਤੇ ਨੌਜਵਾਨ ਮ੍ਰਿਤਕ ਪਾਇਆ ਗਿਆ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਨਹੀਂ ਹੋ ਸਕੀ। ਪੁਲਸ ਨੇ ਸ਼ਨਾਖਤ ਕਰਨ ਲਈ ਲਾਸ਼ ਨੂੰ ਸੰਗਰੂਰ ਵਿਖੇ ਮੌਰਚਰੀ ’ਚ ਰਖਵਾਇਆ ਹੈ।ਏ.ਐੱਸ.ਆਈ ਭੋਲਾ ਸਿੰਘ ਨੇ ਦੱਸਿਆ ਕਿ ਕਾਰ ਕਿਸ ਵਿਅਕਤੀ ਦੀ ਹੈ ਤੇ ਇੱਥੇ ਕਾਰ ਨੂੰ ਕੌਣ ਖੜ੍ਹਾ ਕੇ ਗਿਆ ਹੈ ਤੇ ਆਖਰਕਾਰ ਨੌਜਵਾਨ ਦੀ ਮੌਤ ਦੇ ਪਿੱਛੇ ਕਾਰਣ ਕੀ ਰਿਹਾ ਹੋਵੇਗਾ ਇਸ ਸਬੰਧੀ ਪੁਲਸ ਨੇ ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਪੜਤਾਲ ਸੁਰੂ ਕਰ ਦਿੱਤੀ ਹੈ।