ਕਲੱਬ ਮੈਬਰਾਂ ਕੀਤਾ ਖੂਨਦਾਨ
ਪਟਿਆਲਾ(ਬੇਅੰਤ ਸਿੰਘ ਰੋਹਟੀ ਖਾਸ) ਜਾਗਦੇ ਰਹੋ ਕਲੱਬ ਪਟਿਆਲਾ ਦੇ ਸੇਵਾਦਾਰ ਗਗਨਪ੍ਰੀਤ ਸਿੰਘ ਅਤੇ ਇੰਦਰਜੀਤ ਸਿੰਘ ਐਮਰਜੈਂਸੀ ਮਰੀਜਾਂ ਲਈ ਖੂਨਦਾਨ ਕਰਦੇ ਹੋਏ,ਵਰਧਮਾਨ ਮਹਾਂਵੀਰ ਬਲੱਡ ਬੈਂਕ ਪਟਿਆਲਾ ਵਿਖੇ।ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਆਖਿਆ ਕਿ ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਮੀਂ ਚੱਲ ਰਹੀ ਹੈ।ਉਹਨਾਂ ਨੇ ਨੌਜਵਾਨਾ ਨੂੰ ਅਪੀਲ ਕੀਤੀ ਹੈ,ਕਿ ਉਹ ਵੱਧ ਤੋ ਵੱਧ ਐਮਰਜੈਂਸੀ ਮਰੀਜਾਂ ਲਈ ਖੂਨਦਾਨ ਜਰੂਰ ਕਰਨ,ਤਾਂ ਲੋੜਵੰਦ ਮਰੀਜਾਂ ਨੂੰ ਖੂਨ ਸਮੇਂ ਸਿਰ ਦਿੱਤਾ ਜਾ ਸਕੇ।