ਤਹਿਸੀਲ ਕੰਪਲੈਕਸ ਦੀ ਥਾਂ ਬਦਲਣ ਤੇ ਆਪ ਆਗੂਆਂ ਦਾ ਵਿਰੋਧ
ਪੁਰਾਣੀ ਥਾਂ ਤੇ ਹੀ ਓੁਸਾਰੀ ਕਰਨ ਲਈ ਦਿੱਤਾ ਮੰਗ ਪੱਤਰ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਭਵਾਨੀਗੜ ਦੀ ਤਹਿਸੀਲ ਕੰਪਲੈਕਸ ਸ਼ਹਿਰ ਵਿਚ ਹੀ ਬਣਾਈ ਜਾਵੇ ਇਸ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਐਸ ਡੀ ਐਮ ਭਵਾਨੀਗੜ੍ਹ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਸਰਕਾਰ ਵੱਲੋਂ ਭਵਾਨੀਗੜ੍ਹ ਦੀ ਤਹਿਸੀਲ ਕੰਪਲੈਕਸ ਸ਼ਹਿਰ ਤੋ ਬਾਹਰ ਤਿੰਨ ਕਿਲੋਮੀਟਰ ਦੀ ਦੂਰੀ ਤੇ ਬਣਾਏ ਜਾਣ ਦਾ ਫੈਸਲਾ ਲਿਆ ਗਿਆ ਹੈ ਜੋ ਕਿ ਬਿਲਕੁਲ ਗਲਤ ਫੈਸਲਾ ਹੈ ਤਹਿਸੀਲ ਕੰਪਲੈਕਸ ਸ਼ਹਿਰ ਤੋਂ ਬਾਹਰ ਜਾਣ ਨਾਲ ਇਲਾਕਾ ਨਿਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪੁਰਾਣੀ ਤਹਿਸੀਲ ਸ਼ਹਿਰ ਦੇ ਵਿਚਕਾਰ ਹੈ ਅਤੇ ਬੱਸ ਅੱਡੇ ਅਤੇ ਬਾਕੀ ਸਾਰੇ ਸਰਕਾਰੀ ਅਦਾਰਿਆਂ ਦੇ ਨਜਦੀਕ ਹੈ ਜਿਸ ਕਾਰਨ ਆਉਣ ਜਾਣ ਅਤੇ ਸਾਰੇ ਕੰਮ ਕਾਰ ਕਰਾਉਣ ਵਿੱਚ ਸੌਖ ਹੈ। ਜੇਕਰ ਤਹਿਸੀਲ ਸ਼ਹਿਰ ਤੋ ਬਾਹਰ ਜਾਦੀ ਹੈ ਤਾ ਇਲਾਕਾ ਨਿਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਪੁਰਾਣੀ ਤਹਿਸੀਲ ਵਾਲੀ ਜਗਾਹ ਹੀ ਨਵੀ ਤਹਿਸੀਲ ਬਣਨੀ ਚਾਹੀਦੀ ਹੈ ਕਿਉਂਕਿ ਪੁਰਾਣੀ ਤਹਿਸੀਲ ਕਰੀਬ 2-3 ਏਕੜ ਜਗ੍ਹਾ ਵਿਚ ਹੈ ਅਤੇ ਤਹਿਸੀਲ ਕੰਪਲੈਕਸ ਦੀ ਨਵੀ ਇਮਾਰਤ ਇੱਥੇ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਇਸ ਫੈਸਲੇ ਨੂੰ ਵਾਪਸ ਲਵੇ ਅਤੇ ਸਹਿਰ ਅੰਦਰ ਹੀ ਤਹਿਸੀਲ ਕੰਪਲੈਕਸ ਬਣਾਵੇ ਜਿਸ ਲਈ ਉਨ੍ਹਾਂ ਐਸ ਡੀ ਐਮ ਭਵਾਨੀਗੜ੍ਹ ਨੂੰ ਮੰਗ ਦਿੱਤਾ ਹੈ। ਇਸ ਮੌਕੇ ਆਪ ਆਗੂ ਹਰਦੀਪ ਤੂਰ,ਰੌਸ਼ਨ ਲਾਲ,ਸੁਰਜੀਤ ਕੌਰ,ਮਨਦੀਪ ਲੱਖੇਵਾਲ ਹਾਜ਼ਰ ਰਹੇ।