ਹਨੂਮਾਨ ਜਯੰਤੀ ਧੂਮ ਧਾਮ ਨਾਲ ਮਨਾਈ
ਨਾਭਾ (ਬੇਅੰਤ ਸਿੰਘ ਰੋਹਟੀ ਖਾਸ) ਸਥਾਨਕ ਸਿੱਧ ਰਮੇਸ਼ਵਰ ਧਾਮ ਡਿਫੈਂਸ ਕਾਲੋਨੀ ਨਾਭਾ ਵਿਖੇ ਹਨੂੰਮਾਨ ਜੈਂਤੀ ਸਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਰਿੰਕੂ ਸ਼ਰਮਾ ਦੀ ਅਗਵਾਈ ਹੇਠ ਧੂਮ-ਧਾਮ ਨਾਲ ਮਨਾਈ ਇਸ ਮੌਕੇ ਹਨੂੰਮਾਨ ਜੀ ਦੀ ਜੀਵਨੀ ਤੇ ਪੰਡਿਤ ਜਗਦੀਸ਼ ਜੀ ਮਹਾਰਾਜ ਵੱਲੋਂ ਵਿਸਥਾਰ ਪੂਰਬਕ ਚਾਨਣਾਂ ਪਾਇਆ ਤੇ ਇੰਨਸਾਨ ਦੇ ਜੀਵਨ ਦੇ ਅਸਲ ਮਕਸਦ ਸੰਬੰਧੀ ਵੀ ਜਾਗਰੂਕ ਕੀਤਾ ਉਨ੍ਹਾਂ ਕਿਹਾ ਕਿ ਇੰਨਸਾਨ ਜਗਤ ਦੇ ਝੂੱਠੇ ਮੋਹ ਮਾਇਆ ਵਿੱਚ ਫਸਦਾ ਜਾ ਰਿਹਾ ਹੈ ਤੇ ਆਪਣੇ ਜ਼ਿੰਦਗੀ ਦੇ ਅਸਲ ਮਕਸਦ ਤੋਂ ਦੂਰ ਹੁੰਦਾ ਜਾ ਰਿਹਾ ਹੈ ਵੱਲੋਂ ਇਸ ਮੌਕੇ ਹਨੂੰਮਾਨ ਜੀ ਦਾ ਗੁਣਗਾਨ ਕਰਵਾਇਆ ਗਿਆ ਤੇ ਹਾਲ ਹੀ ਵਿੱਚ ਚੱਲ੍ ਰਹੀ ਨਾਮੁਰਾਦ ਬੀਮਾਰੀ ਕਰੋਨਾ ਸਬੰਧੀ ਅਰਦਾਸ ਬੇਨਤੀ ਵੀ ਕੀਤੀ ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਦਿਹਾੜੇ ਰਲ੍ਹ ਮਿਲ ਕੇ ਮਨਾਉਣ ਚਾਹੀਦੇ ਹਨ ਇਸ ਨਾਲ ਸਾਡਾ ਆਪਸੀ ਪਿਆਰ ਤੇ ਸਾਂਝ ਵੱਧਦੀ ਹੈ ਤੇ ਸਾਂਝ ਵੱਧਦੀ ਹੈ ਤੇ ਹਮੇਸ਼ਾ ਗਾਉ ਗਰੀਬ ਦੀ ਰੱਖਿਆ ਕਰਨੀ ਚਾਹੀਦੀ ਹੈ ਅੰਤ ਵਿੱਚ ਪੰਡਿਤ ਜਗਦੀਸ਼ ਜੀ ਮਹਾਰਾਜ ਵੱਲੋਂ ਹਨੂੰਮਾਨ ਜੀ ਦੀ ਪ੍ਰਾਤਿਮਾਂ ਦੇ ਕੇ ਪ੍ਰਧਾਨ ਰਿੰਕੂ ਸ਼ਰਮਾ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਬੰਤ ਰਾਮ ਆਦਿ ਤੋਂ ਇਲਾਵਾ ਸਮੂਹ ਸਿਵ ਸੈਨਾ ਹਿੰਦੁਸਤਾਨ ਦੇ ਵਰਕਰ ਹਾਜ਼ਰ ਸਨ ਆਖਿਰ ਵਿੱਚ ਚਾਹ ਸਮੋਸਿਆਂ ਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ