ਬਜਾਰਾ ਚ ਆਮ ਵਾਗ ਦਿੱਖੀ ਲੋਕਾਂ ਦੀ ਭੀੜ
ਮਿੰਨੀ ਲਾਕਡਾਓੁਨ ਦੋਰਾਨ ਸੋਸਲ ਡਿਸਟੈਸ ਦੀਆਂ ਧੱਜੀਆ ਓੁਡੀਆ
ਭਯਵਾਨੀਗੜ੍ਹ (ਗੁਰਵਿੰਦਰ ਸਿੰਘ)-ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ 15 ਮਈ ਤੱਕ ਸਖਤੀ ਕਰਦਿਆਂ ਸੂਬੇ ਭਰ ’ਚ ‘ਮਿੰਨੀ ਲਾਕਡਾਊਨ’ ਦਾ ਐਲਾਨ ਕੀਤਾ ਹੈ, ਬਾਵਜੂਦ ਇਸ ਦੇ ਲੋਕ ਟਿਕ ਕੇ ਘਰਾਂ ’ਚ ਨਹੀਂ ਬੈਠ ਰਹੇ। ਹਾਲਾਂਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਕਿ ਕੋਰੋਨਾ ਸਬੰਧੀ ਸਰਕਾਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਵਾਈ ਜਾ ਰਹੀ ਹੈ। ਬਿਨਾਂ ਮਾਸਕ, ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਸਮੇਤ ਹੋਰ ਤਰ੍ਹਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਪ੍ਰਤੀ ਸਖਤੀ ਵਰਤੀ ਜਾ ਰਹੀ ਹੈ ਪਰ ਸੋਮਵਾਰ ਤੋਂ ਮਿੰਨੀ ਲਾਕਡਾਊਨ ਦੇ ਐਲਾਨ ਹੋਣ ਮਗਰੋਂ ਸ਼ਹਿਰ ਦੇ ਬਾਜ਼ਾਰਾਂ ’ਚ ਲੋਕਾਂ ਦੀ ਚਹਿਲ-ਪਹਿਲ ਆਮ ਦਿਨਾਂ ਤੋ ਵੱਧ ਦੇਖਣ ਨੂੰ ਮਿਲੀ।ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ’ਚ ਸ਼ਾਮਲ ਕਰਿਆਨੇ ਦੀਆਂ ਦੁਕਾਨਾਂ ’ਤੇ ਗਾਹਕਾਂ ਦੇ ਰੂਪ ਵਿੱਚ ਲੋਕਾਂ ਦਾ ਇਕੱਠ ਵੀ ਦੇਖਿਆ ਗਿਆ। ਬਾਜ਼ਾਰਾਂ ’ਚ ਲੋਕ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੇ ਸ਼ਰੇਆਮ ਦੇਖੇ ਗਏ। ਇਸ ਤੋਂ ਇਲਾਵਾ ਸ਼ਹਿਰ ’ਚ ਫ਼ਲ-ਸਬਜ਼ੀਆਂ ਵੇਚਣ ਤੇ ਹੋਰ ਖਾਧ ਪਦਾਰਥਾਂ ਦੀਆਂ ਰੇਹੜੀਆਂ ਲਗਾਉਣ ਵਾਲੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਦੇ ਦਿਖਾਈ ਨਹੀਂ ਦਿੱਤੇ। ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਖਾਧ ਪਦਾਰਥ ਵੇਚਣ ਵਾਲੇ ਜ਼ਿਆਦਾਤਰ ਰੇਹੜੀਆਂ ਵਾਲੇ ਆਪਣੇ ਹੱਥਾਂ ’ਤੇ ਦਸਤਾਨੇ ਪਾਏ ਬਿਨਾਂ ਅਤੇ ਹੱਥਾਂ ਨੂੰ ਬਿਨਾਂ ਸੈਨੇਟਾਈਜ਼ ਕੀਤੇ ਹੀ ਖਾਣ-ਪੀਣ ਵਾਲੀਆਂ ਚੀਜ਼ਾਂ ਗਾਹਕਾਂ ਨੂੰ ਪਰੋਸ ਰਹੇ ਹਨ, ਜੋ ਇੱਕ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਸਖਤ ਰੁਖ਼ ਅਪਣਾਉਂਦਿਆਂ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਵਾਉਣੀ ਚਾਹੀਦੀ ਹੈ।