ਮਨੁੱਖਤਾ ਦੇ ਕਲਿਆਣ ਚ ਖੂਨਦਾਨੀਆਂ ਨੇ ਪਾਇਆ ਵੱਡਮੁੱਲਾ ਯੋਗਦਾਨ : ਬਾਬਾ ਭੁਪਿੰਦਰ ਸਿੰਘ
ਪਟਿਆਲਾ(ਬੇਅੰਤ ਸਿੰਘ ਰੋਹਟੀਖਾਸ)ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਨੂੰ ਸਮਰਪਿਤ ਜਾਗਦੇ ਰਹੋ ਕਲੱਬ ਪਟਿਆਲਾ ਨੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਚੱਲ ਰਹੇ ਕਿਸਾਨ ਅੰਦੋਲਨ ਸਿੰਘੂ ਬਾਰਡਰ ਵਿਖੇ ਖੂਨਦਾਨ ਕੈਂਪ ਲਗਾਇਆ।ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਨ ਸਮੇਂ ਬਾਬਾ ਭੁਪਿੰਦਰ ਸਿੰਘ ਕਾਰ ਸੇਵਾ ਵਾਲੇ ਅਤੇ ਬਾਬਾ ਸਿੰਦਾ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਰ ਦਾ ਕਾਰਨ ਤਿੰਨ ਬਣੇ ਕਾਲੇ ਕਾਨੂੰਨ ਨਾ ਰੱਦ ਕਰਨ ਦਾ ਕਾਰਨ ਬਣਿਆ ਹੈ।ਜੇਕਰ ਇਹ ਤਿੰਨ ਕਾਲੇ ਕਾਨੂੰਨ ਕਿਸਾਨ ਵਿਰੋਧੀ ਨਾ ਰੱਦ ਹੋਏ,ਤਾਂ ਆਉਣ ਵਾਲੇ ਸਮੇਂ ਵਿੱਚ ਭਾਜਪਾ ਨੂੰ ਹੋਰ ਵੀ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ।ਖੂਨਦਾਨ ਮਹਾਂਦਾਨ ਹੈ,ਤੁਹਾਡੇ ਦਿੱਤਾ ਹੋਏ,ਖੂਨ ਕਿਸੇ ਦੀ ਕੀਮਤੀ ਜਾਨ ਬਚਾ ਸਕਦਾ ਹੈ।ਦੀਦਾਰ ਸਿੰਘ ਬੋਸਰ ਨੇ ਕਿਹਾ ਕਿ ਕਰੋਨਾ ਵੈਕਸੀਨ ਲਗਵਾਉਣ ਤੋ ਪਹਿਲਾਂ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਸਮੇਂ ਪੂਰੇ ਦੇਸ਼ ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਮੀਂ ਚੱਲ ਰਹੀ ਹੈ।ਹਰ ਮਹੀਨੇ 13 ਤਰੀਕ ਨੂੰ ਜਾਗਦੇ ਰਹੋ ਕਲੱਬ ਪਟਿਆਲਾ ਵੱਲੋਂ ਥੈਲਾਸੀਮੀਆ ਤੋ ਪੀੜਤ ਬੱਚਿਆ ਲਈ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਖੂਨਦਾਨ ਕੈਂਪ ਲਗਾਇਆ ਜਾਦਾਂ ਹੈ।ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਦੱਸਿਆ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਥੈਲਾਸੀਮੀਆ ਤੋ ਪੀੜਤ ਬੱਚਿਆ ਦੀ ਗਿਣਤੀ 250 ਦੇ ਕਰੀਬ ਹੈ,ਜੋ ਲਗਾਤਾਰ ਵੱਧਦੀ ਜਾ ਰਹੀ ਹੈ।ਹਰ ਸਮੇਂ 10 ਤੋ 15 ਦਿਨਾਂ ਬਾਅਦ ਇਹਨਾਂ ਬੱਚਿਆ ਨੂੰ ਖੂਨ ਦੀ ਜਰੂਰਤ ਪੈਂਦੀ ਹੈ।ਕੈਂਪ ਦੌਰਾਨ 19 ਖੂਨਦਾਨੀਆਂ ਨੇ ਆਪਣਾ ਖੂਨ ਸੌਗਾਤ ਵਜੋਂ ਦਾਨ ਕੀਤਾ।ਇਸ ਮੌਕੇ ਅਮਰਜੀਤ ਸਿੰਘ ਜਾਗਦੇ ਰਹੋ,ਦੀਦਾਰ ਸਿੰਘ ਬੋਸਰ,ਸਤਨਾਮ ਸਿੰਘ,ਧਰਵਿੰਦਰ ਸਿੰਘ,ਗੁਰਧਿਆਨ ਸਿੰਘ,ਬਾਬਾ ਭੁਪਿੰਦਰ ਸਿੰਘ ਕਾਰ ਸੇਵਾ ਵਾਲੇ,ਬਾਬਾ ਸਿੰਦਾ ਸਿੰਘ,ਮੋਹਨ ਸਿੰਘ,ਨਿਰਭੈ ਸਿੰਘ,ਅਜੈ ਸਿੰਘ ਦੇਹਰਾਦੂਨ ਆਦਿ ਵਿਸੇਸ਼ ਤੌਰ ਤੇ ਹਾਜਰ ਸਨ।