ਮੁਸਕਿਲ ਨਾਲ ਬਣੀ ਨਵੀ ਸੜਕ ਮੁੜ ਧਸੀ
ਲੋਕਾ ਕਾਗਰਸ ਸਰਕਾਰ ਖਿਲਾਫ ਜੰਮ ਕੇ ਕੀਤੀ ਨਾਰੇਬਾਜੀ
ਭਵਾਨੀਗੜ੍ਹ,9 ਮਈ(ਗੁਰਵਿੰਦਰ ਸਿੰਘ)ਇੱਥੇ ਕਾਕੜਾ ਰੋਡ ਤੇ ਪ੍ਰਮਿੰਦਰ ਸਿੰਘ ਲਾਡੀ ,ਇੰਦਰਜੀਤ ਸਿੰਘ ਬੜਿੰਗ, ਹਰਵਿੰਦਰ ਸਿੰਘ, ਮਨਦੀਪ ਸਿੰਘ ਦੀਪੀ, ਭੁਪਿੰਦਰ ਸਿੰਘ,  ਕਰਮਜੀਤ ਕੌਰ , ਚਰਨਜੀਤ ਕੌਰ, ਅਮਨਦੀਪ ਕੌਰ,ਗੋਲਡੀ ਅਤੇ ਸਿਮਰਨਜੀਤ ਸਿੰਘ ਬੜਿੰਗ ਨੇ ਕਿਹਾ ਕਿ ਸ਼ਹਿਰ ਅੰਦਰ ਕੁੱਝ ਸਮਾਂ ਪਹਿਲਾਂ ਪਾਏ ਗਏ ਸੀਵਰੇਜ ਅਤੇ ਗਲੀਆਂ ਵਿੱਚ ਲਗਾਈਆਂ ਇੰਟਲਾਕ ਇੱਟਾਂ ਦੇ ਕੰਮਾਂ ਦੀ ਪਹਿਲੇ ਮੀਂਹ ਨੇ ਪੋਲ ਖੋਲ੍ਹ ਦਿੱਤੀ ਹੈ  । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਦੀਆਂ ਗਲੀਆਂ ਵਿੱਚ ਸੀਵਰੇਜ ਦੀਆਂ ਹੌਦੀਆਂ ਦੇ ਧਸ ਜਾਣ ਕਾਰਣ ਗੋਡੇ ਗੋਡੇ ਡੂੰਘੇ ਟੋਏ ਪੈ ਗਏ ਹਨ ਅਤੇ ਨਵੀਂ ਲਗਾਈਆਂ ਇੰਟਰਲਾਕ ਇੱਟਾਂ ਵੀ ਟੋਇਆਂ ਵਿੱਚ ਧਸ ਗਈਆਂ  । ਇਸ ਮੋਕੇ ਮੋਜੂਦ ਮੁਹੱਲਾ ਨਿਵਾਸੀਆਂ ਨੇ ਕਾਗਰਸ ਸਰਕਾਰ ਅਤੇ ਨਗਰ ਕੋਸਲ ਭਵਾਨੀਗੜ ਦੇ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ । ਮੋਜੂਦ ਲੋਕਾ ਨੇ ਦੋਸ਼ ਲਾਏ ਕਿ ਹਾਲੇ ਤਾ ਸਾਲ ਵੀ ਨਹੀ ਹੋਇਆ ਇਹ ਸੜਕਾ ਧਸਣੀਆ ਸ਼ੁਰੂ ਹੋ ਗਈਆਂ ਹਨ ਅੱਗੇ ਇਹ ਹੋਰ ਕਿੰਨਾ ਕੁ ਸਮਾ ਚਲਣਗੀਆ ਓੁਹਨਾ ਮੰਗ ਕੀਤੀ ਕਿ ਇਸ ਨੂੰ ਠੀਕ ਤਾ ਕਰਨਾ ਹੀ ਹੈ ਇਸ ਦੇ ਨਾਲ ਠੇਕੇਦਾਰ ਵਲੋ ਕਰਵਾਏ ਸਾਰੇ ਕੰਮਾਂ ਦੀ ਜਾਚ ਕੀਤੀ ਜਾਵੇ। ਇਸ ਸਬੰਧੀ ਸਹਿਰ ਦੀ ਨਗਰ ਕੋਸਲ ਦੇ ਪ੍ਰਧਾਨ ਬੀਬਾ ਸੁਖਜੀਤ ਕੋਰ ਪੁਨੀਆ ਦੇ ਪਤੀ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਗਲੀਆਂ ਨਾਲੀਆਂ ਦਾ ਕੰਮ ਓੁਹਨਾ ਵਲੋ ਕਾਰਜ ਭਾਰ ਸੰਭਾਲਣ ਤੋ ਪਹਿਲਾਂ ਦਾ ਹੈ ਫਿਰ ਵੀ ਓੁਹ ਇਸ ਦੀ ਜਾਚ ਪੜਤਾਲ ਕਰਵਾਓੁਣਗੇ।
ਮੁਹੱਲਾ ਵਾਸੀਆਂ ਨੇ ਸੀਵਰੇਜ ਪਾਉਣ ਅਤੇ ਇੰਟਲਾਕ ਲਗਾਉਣ ਵਾਲੇ ਠੇਕੇਦਾਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਇਹ ਕੰਮ ਦੁਬਾਰਾ ਕਰਨ ਦੀ ਮੰਗ ਵੀ ਕੀਤੀ  ।