ਕਰੋਨਾ ਕਾਲ ਚ ਟੈਕਸੀ ਡਰਾਇਵਰਾ.ਮਾਲਕਾਂ ਦੀ ਮਦਦ ਕਰੇ ਸੂਬਾ ਸਰਕਾਰ
ਦਿੱਲੀ ਦੀ ਤਰਜ ਤੇ ਦਸ ਹਜਾਰ ਮਹੀਨਾ ਦੇਵੇ ਸਰਕਾਰ :ਤੇਜਿੰਦਰ.ਸੁਮੇਰ
ਪਟਿਆਲ (ਬੇਅੰਤ ਸਿੰਘ ਰੋਹਟੀ ਖਾਸ) ਪੰਜਾਬ ਦੀ ਕੈਪਟਨ ਸਰਕਾਰ ਵੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਸਰਕਾਰ ਦੀ ਤਰ੍ਹਾਂ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਪੰਜਾਬ ਦੇ ਟੈਕਸੀ ਡਰਾਈਵਰਾਂ, ਆਟੋ ਅਤੇ ਈ-ਰਿਕਸ਼ਾ ਚਾਲਕਾਂ ਨੂੰ 10-10 ਹਜ਼ਾਰ ਰੁਪਏ ਦੀ ਸਹਾਇਤਾ ਦੇਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕੀਤਾ। ਉਹ ਆਪਣੀ ਟੀਮ ਨਾਲ ਸ਼ਹਿਰ ਦੇ ਟੈਕਸੀ ਅਤੇ ਆਟੋ ਸਟੈਂਡ ਤੇ ਟੈਕਸੀ ਅਤੇ ਆਟੋ ਚਾਲਕਾਂ ਨਾਲ ਮੁਲਾਕਾਤ ਕਰਕੇ ਇਸ ਕਰੋਨਾ ਮਹਾਮਾਰੀ ਦੇ ਦੋਰਾਨ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਹਨਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਪ੍ਰੋ: ਸੁਮੇਰ ਸਿੰਘ ਅਤੇ ਸੰਦੀਪ ਬੰਧੂ ਵੀ ਹਾਜ਼ਰ ਸਨ।ਪ੍ਰੈਸ ਨੋਟ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ ਅਤੇ ਸੀਨੀਅਰ ਆਗੂ ਪ੍ਰੋ: ਸੁਮੇਰ ਸਿੰਘ ਦੱਸਿਆ ਕਿ ਅੱਜ ਕਰੋਨਾ ਕਾਲ ਦੌਰਾਨ ਜਦੋਂ ਪੰਜਾਬ ਵਾਸੀਆਂ ਨੂੰ ਸਰਕਾਰਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ ਤਾ ਉਸ ਵਕਤ ਸੈਂਟਰ ਤੇ ਪੰਜਾਬ ਸਰਕਾਰ ਨੇ ਸਹੂਲਤਾਂ ਤੋਂ ਆਪਣੇ ਹੱਥ ਖੜ੍ਹੇ ਕਰ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਪੰਜਾਬ ਦੇ ਲੋਕ ਕਰੋਨਾ ਨਾਲ ਪੀੜਤ ਹੋ ਰਹੇ ਹਨ ਤੇ ਸਾਰੇ ਦੇਸ਼ ਵਿੱਚੋਂ ਮੌਤ ਦੀ ਦਰ ਵੀ ਪੰਜਾਬ ਵਿੱਚ ਸਭ ਤੋਂ ਜਿਆਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਸਵਾਂ ਫਾਰਮ ਹਾਊਸ ਵਿੱਚ ਬੈਠ ਕੇ ਆਰਡਰ ਦੇਣ ਤੱਕ ਸੀਮਤ ਹਨ ਅਤੇ ਲੋਕਾਂ ਦੀਆ ਮੁਸ਼ਕਲਾਂ ਸੁਣਨ ਨੂੰ ਤਿਆਰ ਨਹੀਂ ਹਨ, ਸਗੋਂ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਲੋਕਡਾਉਣ ਲਾ ਕੇ ਦੋਹਰੀ ਮਾਰ ਮਾਰ ਰਹੇ ਹਨ। ਇਸਦੇ ਉਲਟ ਦੂਜੇ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਦੀ ਸੇਵਾ ਵਿੱਚ ਜੀ-ਜਾਨ ਨਾਲ ਜੁਟੀ ਹੋਈ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਪਿਛਲੇ ਇਕ ਮਹੀਨੇ ਤੋਂ ਦਿੱਲੀ ਵਿੱਚ ਕਰੋਨਾ ਤੇ ਕਾਬੂ ਪਾਉਣ ਲਈ ਹਰ ਪ੍ਰਕਾਰ ਦਾ ਕਦਮ ਚੁੱਕ ਰਹੀ ਹੈ। ਕੇਜਰੀਵਾਲ ਜੀ ਵਲੋਂ ਜੇ ਦਿੱਲੀ ਵਿੱਚ ਲਾਕਡਾਉਨ ਵੀ ਲਗਾਇਆ ਹੈ, ਪਰ ਨਾਲ ਹੀ ਦਿੱਲੀ ਦੇ ਆਮ ਲੋਕਾਂ ਦੇ ਰੋਣੀ ਪਾਣੀ ਅਤੇ ਸੁਵਿਧਾਵਾਂ ਦਾ ਵੀ ਧਿਆਨ ਰਖਿਆ ਹੈ। ਕੇਜਰੀਵਾਲ ਸਰਕਾਰ ਵਲੋਂ ਕਰੋਨਾ ਕਾਲ ਦੇ ਦੌਰਾਨ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਦਿੱਲੀ ਦੇ 72 ਲੱਖ ਪਰਿਵਾਰਾਂ ਨੂੰ ਦੋ ਮਹੀਨੇ ਦਾ ਰਾਸ਼ਨ ਦਿੱਤਾ ਜਾ ਰਿਹਾ ਹੈ, ਨਾਲ ਦਿੱਲੀ ਦੇ ਟੈਕਸੀ, ਆਟੋ, ਈਰਿਕਸ਼ਾ ਡਰਾਈਵਰਾਂ, ਦਿਹਾੜੀਦਾਰ ਮਜ਼ਦੂਰਾਂ ਅਤੇ ਰੇਹੜੀ ਪਟੜੀ ਵਾਲਿਆਂ ਨੂੰ ਦੋ ਮਹੀਨੇ ਲਗਾਤਾਰ 5-5 ਹਾਜ਼ਰ ਰੁਪਏ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪਾਏ ਜਾ ਰਹੇ ਹਨ। ਪਰ ਪੰਜਾਬ ਦੀ ਕੈਪਟਨ ਸਰਕਾਰ ਨੇ ਨਾ ਪਿਛਲੇ ਸਾਲ ਲੋਕਾਂ ਨੂੰ ਕੁਝ ਦਿੱਤਾ, ਨਾ ਇਸ ਸਾਲ ਕੁਝ ਦਿੱਤਾ, ਸਿਰਫ ਲਾਕਡਾਉਨ ਲਗਾ ਖਾਨਾ ਪੂਰਤੀ ਕਰਨ ਦਾ ਕੰਮ ਕੀਤਾ ਗਿਆ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਡੱਟ ਕੇ ਖੜੀ ਹੈ। ਉਹਨਾਂ ਦੀ ਹਰ ਮੁਸ਼ਕਿਲ ਵਿੱਚ ਉਹਨਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ। ਪਾਰਟੀ ਕੈਪਟਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਤੁਰੰਤ ਪ੍ਰਭਾਵ ਦੇ ਨਾਲ ਪੰਜਾਬ ਦੇ ਹਰ ਰਾਸ਼ਨ ਕਾਰਡ ਧਾਰਕ ਨੂੰ ਤਿੰਨ ਤਿੰਨ ਮਹੀਨੇ ਦਾ ਰਾਸ਼ਨ ਅਤੇ ਪੰਜਾਬ ਦੇ ਹਰ ਟੈਕਸੀ ਡਰਾਈਵਰ, ਆਟੋ ਡਰਾਇਵਰ ਅਤੇ ਈ-ਰਿਕਸ਼ਾ ਚਾਲਕਾਂ ਨੂੰ ਤਿੰਨ ਮਹੀਨੇ ਤੱਕ 10-10 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਖਰਚਾ ਚਲਾ ਸਕਣ। ਉਹਨਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਲਦ ਤੋਂ ਜਲਦ ਆਮ ਲੋਕਾਂ ਨੂੰ ਦਿੱਲੀ ਸਰਕਾਰ ਦੀ ਤਰਜ਼ ਤੇ ਰਾਸ਼ਨ, ਪੈਸੇ ਤੇ ਹੋਰ ਸੁਵਿਧਾਵਾਂ ਦਿੱਤੀਆਂ ਜਾਣ, ਨਹੀਂ ਤਾਂ ਆਮ ਆਦਮੀ ਪਾਰਟੀ ਸੜਕਾਂ ਤੇ ਉੱਤਰ ਕੇ ਸ਼ੰਘਰਸ਼ ਦਾ ਰਸਤਾ ਚੁਣਨ ਲਈ ਮਜਬੂਰ ਹੋਵੇਗੀ।ਇਸ ਮੌਕੇ ਬੋਲਦਿਆਂ ਜਿਲ੍ਹਾ ਪਟਿਆਲਾ ਯੁਨਾਇਟਿਡ ਟੈਕਸੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ, ਉਪ-ਪ੍ਰਧਾਨ ਦਵਿੰਦਰ ਸਿੰਘ ਸਾਕਾ ਨੇ ਸਾਂਝੇ ਤੌਰ ਤੇ ਕਿਹਾ ਕਿ ਇਸ ਕਰੋਨਾ ਦੀ ਬਿਮਾਰੀ ਨੇ ਸਾਡਾ ਲੱਕ ਤੋੜ ਕੇ ਰੱਖ ਦਿੱਤਾ ਹੈ। ਸਾਨੂੰ ਗੱਡੀਆਂ ਦੇ ਲੋਨਾਂ ਦੀ ਕਿਸ਼ਤਾਂ ਭਰਨੀਆਂ ਮੁਸ਼ਕਿਲ ਹੋ ਗਈਆਂ ਹਨ। ਗੱਡੀਆਂ ਨਾ ਚੱਲਣ ਕਰਕੇ ਇੰਸ਼ੋਰੈਂਸ ਦੇ ਭਰੇ ਪੈਸੇ ਵੀ ਬੇਕਾਰ ਜਾ ਰਹੇ ਹਨ। ਜੇ ਕਾਗਜ਼ ਨਹੀਂ ਪੂਰੇ ਕਰਦੇ ਤਾਂ ਸਾਡੇ ਮੋਟੇ ਮੋਟੇ ਚਲਾਨ ਕੱਟੇ ਜਾਂਦੇ ਹਨ। ਕੰਮ ਨਾ ਹੋਣ ਕਰਕੇ ਘਰਾਂ ਦੇ ਬਿਜਲੀ ਦੇ ਬਿੱਲ, ਰਾਸ਼ਨ, ਬੱਚਿਆਂ ਦੀ ਸਕੂਲ ਫੀਸਾਂ, ਦਵਾਈਆਂ ਦਾ ਖਰਚ, ਬੈਂਕਾਂ ਦੀ ਕਿਸ਼ਤਾਂ ਆਦਿ ਭਰਨਾ ਮੁਸ਼ਕਿਲ ਹੋ ਰਿਹਾ ਹੈ। ਜਿੰਦਗੀ ਬੜੇ ਔਖੇ ਟਾਈਮ ਵਿੱਚੋਂ ਲੰਘ ਰਹੀ ਹੈ। ਪਰ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸਾਡੀ ਕੋਈ ਸੁੱਧ ਨਹੀਂ ਲਈ ਜਾ ਰਹੀ ਹੈ। ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ ਹੈ। ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰ੍ਹਾਂ ਸਾਨੂੰ ਵੀ ਰਾਸ਼ਨ ਅਤੇ ਤਿੰਨ ਮਹੀਨੇ ਤਕ 10-10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਨਾਲ ਹੀ ਸਾਡਾ ਇਕ ਸਾਲ ਦਾ ਰੋਡ ਟੈਕਸ, ਤਿੰਨ ਮਹੀਨੇ ਦੇ ਬਿਜਲੀ ਦੇ ਬਿੱਲ ਅਤੇ ਬੱਚਿਆਂ ਦੀ ਸਕੂਲ ਫੀਸਾਂ ਵੀ ਮਾਫ ਕੀਤੀਆਂ ਜਾਣ ਤਾਂ ਜੋ ਸਾਡੀਆਂ ਕੁਝ ਮੁਸ਼ਕਿਲ ਹੱਲ ਹੋ ਸਕਣ। ਨਹੀਂ ਤਾਂ ਸਾਡੀ ਸਾਰੀਆਂ ਯੂਨੀਅਨਾਂ ਆਮ ਆਦਮੀ ਪਾਰਟੀ ਨਾਲ ਮਿਲਕੇ ਸੜਕਾਂ ਤੇ ਉੱਤਰ ਕੇ ਸ਼ੰਘਰਸ਼ ਦਾ ਰਸਤਾ ਚੁਣਨ ਲਈ ਮਜਬੂਰ ਹੋਣਗੀਆਂਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ, ਜਿਲ੍ਹਾ ਪਟਿਆਲਾ ਯੁਨਾਇਟਿਡ ਟੈਕਸੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ, ਉਪ-ਪ੍ਰਧਾਨ ਦਵਿੰਦਰ ਸਿੰਘ ਸਾਕਾ, ਯੂਥ ਆਗੂ ਹਰਪ੍ਰੀਤ ਸਿੰਘ ਢੀਠ, ਗੁਰਪ੍ਰੀਤ ਗੁਰੀ, ਵਿਕਰਮ ਸ਼ਰਮਾ, ਅਮਨ ਬਾਂਸਲ, ਹਰਚਰਨ ਸਿੰਘ, ਸ਼ਿਸ਼ੂ ਪੰਡਿਤ, ਰਿੰਕੂ ਧੀਮਾਨ, ਬਿੱਟੂ ਪੁਨੀਤ ਕੁਮਾਰ, ਕਰਤਾਰ ਸਿੰਘ ਆਦਿ ਹਾਜ਼ਰ ਸਨ।