ਏ ਐਸ ਆਈ ਚਮਕੌਰ ਸਿੰਘ ਨੂੰ ਸਬ ਇੰਸਪੈਕਟਰ ਵਜੋਂ ਤਰੱਕੀ
ਭਾਦਸੋਂ 12 ਮਈ (ਬੇਅੰਤ ਸਿੰਘ ਰੋਹਟੀ ਖਾਸ) ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਕਰਮਚਾਰੀਆਂ ਨੂੰ ‌ਤਰੱਕੀ ਦੇ ਸਟਾਰ ਲਾਏ ਜਾਂਦੇ ਹਨ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਵੱਡੇ-ਵੱਡੇ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਡੀ.ਜੀ. ਪੀ ਪੰਜਾਬ ਵੱਲੋਂ ਏ.ਐੱਸ.ਆਈ ਚਮਕੌਰ ਸਿੰਘ ਨੂੰ ਵਿਭਾਗੀ ਤਰੱਕੀ ਦੇ ਕੇ ਉਹਨਾਂ ਦੇ ਮੋਢਿਆਂ ਤੇ ਤਰੱਕੀ ਦੇ ਸਟਾਰ ਲਗਾਏ ਗਏ ਅਤੇ ਇਸ ਮੌਕੇ ਡੀ.ਆਈ.ਜੀ ਪਟਿਆਲਾ ਵਿਕਰਮਜੀਤ ਦੁੱਗਲ ਆਈ.ਪੀ.ਐੱਸ ਵੱਲੋਂ ਲਾਏ ਗਏ ਇਸ ਮੌਕੇ ਉਹਨਾਂ ਨਾਲ ਯੁਗੇਸ਼ ਸ਼ਰਮਾ ਡੀ ਐੱਸ ਪੀ ਪਟਿਆਲਾ ਹਾਜ਼ਰ ਸਨ ਸਬ ਇੰਸਪੈਕਟਰ ਚਮਕੌਰ ਸਿੰਘ ਤਰੱਕੀ ਤੇ ਸਮੂਹ ਸਟਾਫ ਨਜ਼ਦੀਕੀਆਂ ਵੱਲੋਂ ਦਿੱਤੀਆਂ ਗਈਆਂ।