ਸਿੱਖਿਆ ਵਿਭਾਗ ਦੇ ਨਾਦਰਸ਼ਾਹੀ ਨਾਲ ਅਧਿਆਪਕਾਂ ਦੀ ਜ਼ਿੰਦਗੀ ਖ਼ਤਰੇ ਚ : ਡਾ ਜਤਿੰਦਰ ਸਿੰਘ ਮੱਟੂ
ਪਟਿਆਲਾ 12 ਮੲੀ (ਬੇਅੰਤ ਸਿੰਘ ਰੋਹਟੀ ਖ਼ਾਸ)
ਕੋਰੋਨਾ ਮਹਾਂਮਾਰੀ ਕਾਰਨ ਮਚੀ ਹਾਹਾਕਾਰ ਵਿਚ ਡਾ ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੁਤੰਤਰ ਮਜ਼ਦੂਰ ਯੂਨੀਅਨ ਭਾਰਤ ਦੇ ਪੰਜਾਬ ਦੇ ਕਰਨਵੀਰ ਡਾ ਜਤਿੰਦਰ ਸਿੰਘ ਮੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਕੋਰੋਨਾ ਵੈਰੀਅਰ ਐਲਾਨੇ ਜਾਣ ਅਤੇ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਅਧਿਆਪਕਾਂ ਦੇ ਪਰਿਵਾਰਾਂ ਨੂੰ 50_50 ਲੱਖ ਰੁਪਏ ਦੀ ਮਦਦ ਦੇਣ ਦੀ ਮੰਗ ਕੀਤੀ ਹੈ ਪ੍ਰਾਇਮਰੀ ਸਕੂਲਾਂ ਵਿੱਚ50 ਪ੍ਰਤੀਸ਼ਤ ਸਟਾਫ ਬੁਲਾਉਣ ਦੀ ਬਜਾਏ ਪੂਰਾ ਸਟਾਫ ਬੁਲਾ ਕੇ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਜਿੱਥੇ ਧੱਜੀਆਂ ਉਡਾਈਆਂ ਜਾ ਰਹੀਆਂ ਉੱਥੇ ਵਿਭਾਗ ਦੇ ਨਾਦਰਸ਼ਾਹੀ ਹੁਕਮਾਂ ਕਾਰਨ ਜਿੰਦਗੀਆਂ ਕਰਕੇ ਵਿਚ ਹਨ ਹਰ ਰੋਜ਼ ਵੱਡੀ ਗਿਣਤੀ ਅਧਿਆਪਕ ਕੋਰੋਨਾ ਦੀ ਲਪੇਟ ਵਿੱਚ ਆ ਕੇ ਦਮ ਤੋਡ਼ ਰਹੇ ਹਨ ਡਾ ਜਤਿੰਦਰ ਸਿੰਘ ਮੱਟੂ ਨੇ ਕਿਹਾ ਹੈ ਕਿ ਜਦੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਹੀ ਨਹੀਂ ਹੈ ਅਤੇ ਕੰਮ ਆਨ ਲਾਈਨ ਕਰਵਾਇਆ ਜਾ ਰਿਹਾ ਹੈ ਤਾਂ ਅਜਿਹੇ ਵਿਚ ਅਧਿਆਪਕ ਮਾਮਲੇ ਨੂੰ ਸਕੂਲਾਂ ਵਿਚ ਹਾਜ਼ਰ ਕਰਕੇ ਉਨ੍ਹਾਂ ਕੋਲ ਪ੍ਰਸ਼ਾਸਕੀ ਕੰਮ ਲੈ ਕੇ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਕਿਉਂ ਪਾਈ ਜਾ ਰਹੀ ਹੈ ਇਹ ਸਿੱਧਾ ਸਿੱਧਾ ਸਿੱਖਿਆ ਦੇ ਅਧਿਕਾਰ ਐਕਟ 2009 ਦੀ ਉਲੰਘਣਾ ਹੈ ਇਨਰੋਲਮੈਂਟ ਕਰਨ ਲਈ ਲੋਕਾਂ ਦੇ ਘਰਾਂ ਅੰਦਰ ਭੇਜ ਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੋਤ ਦੇ ਮੂੰਹ ਚ ਧੱਕਿਆ ਜਾ ਰਿਹਾ ਹੈ ਜੇਕਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਹ ਨਾਦਾਸਾਹੀ ਫੈਸਲੇ ਵਾਪਸ ਨਾ ਲਏ ਤਾਂ ਭਵਿੱਖ ਵਿੱਚ ਹੋਕ ਵੀ ਕੀਮਤੀ ਜਾਨਾਂ ਅਜਾਈਂ ਜਾਣਗੀਆਂ ਜਿਸ ਲਈ ਸਿੱਧੇ ਤੌਰ ਤੇ ਸਿੱਖਿਆ ਸਕੱਤਰ ਜ਼ਿੰਮੇਵਾਰ ਹੋਣਗੇ ਅਧਿਆਪਕ ਸਕੂਲਾਂ ਵਿਚ ਪਹੁੰਚਣ ਲਈ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਹੋਏ ਹਨ ਸਾਂਝੀ ਪਾਰਟਨਸਿਪ ਤਹਿਤ ਅਧਿਆਪਕ ਕੈਬਜ਼ ਵਿਚ ਕੲੀ ਕੲੀ ਅਧਿਆਪਕ ਇੱਕਠੇ ਜਾਂਦੇ ਹਨ ਜਿਸ ਕਾਰਨ ਅਧਿਆਪਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ ਬਹੁਤੇ ਅਧਿਆਪਕਾਂ ਦੇ ਘਰਾਂ ਬੱਚੇ ਛੋਣ ਹੋਣ ਕਾਰਨ ਉਨ੍ਹਾਂ ਦੇ ਬੱਚਿਆਂ ਅਤੇ ਬਜ਼ੁਰਗਾਂ ਦੀ ਜ਼ਿੰਦਗੀ ਵੀ ਖ਼ਤਰੇ ਵਿਚ ਹੈ ਫੈਡਰੇਸ਼ਨ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਜਿਹੀਆਂ ਅਧਿਕਾਰੀਆਂ ਨੂੰ ਅਜਿਹੀਆਂ ਨੂੰ ਆਪਹੁਦਰੀਆਂ ਕਰਨ ਤੋਂ ਫੋਂਰੀ ਰੋਕਿਆ ਜਾਵੇ ਅਧਿਆਪਕਾਂ ਨੂੰ ਦਿੱਤਾ ਇਨਰੋਲਮੈਂਟ ਦਾ ਕੰਮ ਫੋਰੀ ਰੋਕਿਆ ਜਾਵੇ ਤਾਂ ਜ਼ੋ ਇਹ ਅਧਿਆਪਕ ਸੁਰੱਖਿਅਤ ਰਹ ਸਕਣ ।