ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਵਿਕਰਮਜੀਤ ਦੁੱਗਲ ਪਰਿਵਾਰ ਸਮੇਤ ਨਤਮਸਤਕ
ਪਟਿਆਲਾ 15 ਮਈ (ਬੇਅੰਤ ਸਿੰਘ ਰੋਹਟੀ ਖਾਸ)ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਨਵੇਂ ਬਣੇ ਡੀਆਈਈਜੀ ਵਿਕਰਮਜੀਤ ਦੁੱਗਲ ਅੱਜ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਗੁਰਦੁਆਰਾ ਹੈਂਡ ਗ੍ਰੰਥੀ ਭਾਈ ਪ੍ਹਨਾਮ ਸਿੰਘ ਅਤੇ ਮੈਨੇਜਰ ਕਰਨੈਲ ਸਿੰਘ ਨਾਭਾ ਵੱਲੋਂ ਡੀਆਈਜੀ ਬਣੇਂ ਵਿਕਰਮਜੀਤ ਦੁੱਗਲ ਨੂੰ ਪਰਿਵਾਰ ਸਮੇਤ ਸਿਰੋਪਾ ਦੀ ਬਖਸ਼ਿਸ਼ ਵੀ ਕੀਤੀ ਡੀਆਈਜੀ ਦੇ ਅਹੁਦੇ ਦਾ ਕਾਰਜਭਾਰ ਸੰਭਾਲ ਮਗਰੋਂ ਅੱਜ ਵਿਕਰਮਜੀਤ ਦੁੱਗਲ ਪਰਿਵਾਰ ਸਮੇਤ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਰਿਵਾਰ ਸਮੇਤ ਪੁੱਜੇ ਸਨ ਗੱਲਬਾਤ ਕਰਦਿਆਂ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਗੁਰੂ ਘਰ ਪੁੱਜ ਕੇ ਉਨ੍ਹਾਂ ਨੂੰ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਉਨ੍ਹਾਂ ਗੁਰੂ ਦਰਬਾਰ ਵਿੱਚ ਹਜ਼ੂਰੀ ਕੀਰਤਨ ਜਥਿਆਂ ਪਾਸੋਂ ਕੀਰਤਨ ਸੁਣਿਆ ਅਤੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਂਡੀਸਨਲ ਮੈਨੇਜਰ ਕਰਨੈਲ ਸਿੰਘ ਗੁਰਦੀਪ ਸਿੰਘ ਆਤਮ ਪ੍ਰਕਾਸ਼ ਸਿੰਘ ਮਨਜੀਤ ਸਿੰਘ ਆਦਿ ਹਾਜ਼ਰ ਸਨ।