ਪੰਜਾਬ ਸਰਕਾਰ ਹਸਪਤਾਲਾਂ ਵਿੱਚ ਵੇਕਸੀਨੇਸ਼ਨ ਦਾ ਤੁਰੰਤ ਪ੍ਰਬੰਧ ਕਰੇ : ਜੇ. ਪੀ ਸਿੰਘ
ਪਟਿਆਲਾ: 18 ਮਈ ਬੇਅੰਤ ਸਿੰਘ ਰੋਹਟੀ ਖਾਸ) ਕਰੋਨਾ ਮਹਾਂਮਾਰੀ ਦੇ ਦੂਜੇ ਚਰਨ ਨੇ ਪੂਰੇ ਦੇਸ਼ ਵਿੱਚ ਅਤੇ ਪੰਜਾਬ ਵਿੱਚ ਖਾਸ ਕਰਕੇ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਇਸ ਵੇਲੇ ਪੰਜਾਬ ਵਿੱਚ ਵੈਕਸੀਨੇਸ਼ਨ ਦਾ ਕੰਮ ਬੰਦ ਹੋ ਚੁੱਕਾ ਹੈ ਕਿਉਂਕਿ ਵੈਕਸੀਨ ਹਸਪਤਾਲਾਂ ਵਿੱਚ ਖਤਮ ਹੈ। ਆਮ ਆਦਮੀ ਪਾਰਟੀ ਦੀ ਪਟਿਆਲਾ ਦਿਹਾਤੀ ਇਕਾਈ ਨੇ ਪ੍ਰਿੰਸੀਪਲ ਜੇ. ਪੀ. ਸਿੰਘ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਤ੍ਰਿਪੜੀ ਪਟਿਆਲਾ ਵਿਖੇ ਜਦੋਂ ਜ਼ਮੀਨੀ ਹਕੀਕਤ ਦਾ ਪਤਾ ਕੀਤਾ ਤਾਂ ਵੇਖਿਆ ਕਿ ਵੇਕਸੀਨੇਸ਼ਨ ਬੰਦ ਸੀ ਅਤੇ ਲੋਕ ਵਾਪਸ ਜਾ ਰਹੇ ਸਨ। ਵੈਕਸੀਨ ਦੀ ਦੂਜੀ ਡੋਜ਼ ਵਾਲੇ ਵੀ ਵਾਪਸ ਜਾ ਰਹੇ ਸਨ। ਇਸ ਸੰਬੰਧ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਪਲੇ ਕਾਰਡ ਲੈ ਕੇ ਆਪਣਾ ਵਿਰੋਧ ਪ੍ਰਗਟ ਕੀਤਾ ਜਿਨ੍ਹਾਂ ਤੇ ਲਿਖਿਆ ਸੀ " ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜੀ"। ਆਪਣੇ ਸੰਬੋਧਨ ਵਿੱਚ ਪ੍ਰਿ. ਜੇ. ਪੀ. ਸਿੰਘ ਨੇ ਕਿਹਾ ਕਿ ਡਬਲਿਯੂ. ਐਚ. ਓ ਵਲੋਂ ਕਰੋਨਾ ਦੇ ਦੂਜੇ ਚਰਨ ਦੀ ਚਿਤਾਵਨੀ ਦੇ ਬਾਵਜੂਦ ਮੋਦੀ ਸਰਕਾਰ ਵਲੋਂ ਵੈਕਸੀਨ ਦੂਜੇ ਦੇਸ਼ਾਂ ਨੂੰ ਭੇਜਿਆ ਗਿਆ। ਅੱਜ ਆਪਣੇ ਹੀ ਦੇਸ਼ ਦੇ ਲੋਕਾਂ ਦੀ ਵੇਕਸੀਨੇਸ਼ਨ ਨਹੀਂ ਹੋ ਰਹੀ। ਕੈਪਟਨ ਸਰਕਾਰ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਵੈਕਸੀਨ ਦੀ ਲੋੜ ਸੰਬੰਧੀ ਜ਼ਿਮੇਵਾਰੀ ਕੈਪਟਨ ਸਰਕਾਰ ਦੀ ਹੈ ਕਰੋਨਾ ਯੁੱਧ ਲੜਨ ਲਈ ਮੈਡੀਕਲ ਸੁਵਿਧਾਵਾਂ ਦੇਣਾ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਹਰ ਰੋਜ਼ ਮੌਤਾਂ ਹੋ ਰਹੀਆਂ ਹਨ ਜਿਸ ਦੀ ਗਿਣਤੀ ਘੱਟ ਨਹੀਂ ਰਹੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਹਸਪਤਾਲਾਂ ਵਿੱਚ ਵੇਕਸੀਨੇਸ਼ਨ ਦਾ ਤੁਰੰਤ ਪ੍ਰਬੰਧ ਕਰੇ ਅਤੇ ਕੇਂਦਰ ਸਰਕਾਰ ਨਾਲ ਰਾਬਤਾ ਬਣਾ ਕੇ ਕੋਵਿਡ ਦਾ ਮੁਕਾਬਲਾ ਕਰਨ ਵਾਲੇ ਵੇਕਸੀਨ ਮੰਗਾਵੇ।