ਈਂ. ਟੀ. ਟੀ. ਅਧਿਆਪਕ ਜੋ 2 ਮਹੀਨਿਆਂ ਤੋਂ BSNL ਟਾਵਰ ਤੇ ਭੁੱਖੇ ਪਿਆਸੇ ਬੈਠੇ ਉਹਨਾ ਦੀਆਂ ਮੰਗਾਂ ਜਲਦੀ ਪੂਰੀਆਂ ਹੋਣ
ਪਟਿਆਲਾ: 20 ਮਈ (ਬੇਅੰਤ ਸਿੰਘ ਰੋਹਟੀ ਖਾਸ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦਾ ਇੱਕ ਵਫਦ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਰਣਜੀਤ ਸਿੰਘ ਮਾਨ ਸਰਪ੍ਰਸਤ ਅਤੇ ਪਰਮਜੀਤ ਸਿੰ esਘ ਜ਼ਿਲ੍ਹਾ ਜ. ਸਕੱਤਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸਕੱਤਰ ਪ੍ਰਿੰਸੀਪਲ ਜੇ. ਪੀ. ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਹੋਣ ਕਰਕੇ ਪੰਜਾਬ ਸਰਕਾਰ ਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਦਬਾਅ ਪਾਇਆ ਜਾਵੇ। ਮੁੱਖ ਮੰਗਾਂ ਵਿੱਚ ਪੈਂਡਿੰਗ ਡੀ ਏ ਦੀਆਂ ਕਿਸ਼ਤਾਂ ਅਤੇ ਬਕਾਏ ਦੇਣ ਉਪਰੰਤ ਪੇ ਕਮਿਸ਼ਨ ਦੀ ਰਿਪੋਰਟ ਪੰਜਾਬ ਦੇ ਪੇ ਸਕੇਲਾਂ ਨੂੰ ਅਧਾਰ ਬਣਾ ਕੇ 1-1-2016 ਤੋਂ ਲਾਗੂ ਕਰਨਾ, 1-1-2016 ਤੋਂ ਬਕਾਏ ਨਕਦ ਦੇਣੇ, ਹਰ ਕੈਟਾਗਰੀ ਦੇ ਠੇਕਾ ਅਧਾਰਤ ਜਾਂ ਕੱਚੇ ਅਧਿਆਪਕ ਪੱਕੇ ਕਰਨਾ, ਖਾਲੀ ਪੋਸਟਾਂ ਤੇ ਨਵੀਂ ਭਰਤੀ ਕਰਨਾ ਜਦੋਂ ਕਿ ਈ. ਟੀ. ਟੀ./ਬੀ.ਐਡ. ਜੋ ਟੈਟ ਪਾਸ ਹਨ, ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਜ਼ੋਰ ਪਾ ਕੇ ਕਿਹਾ ਕਿ ਦੋ ਯੋਗਤਾ ਪਾਸ ਅਧਿਆਪਕ ਪਿਛਲੇ 2 ਮਹੀਨਿਆਂ ਤੋਂ ਪਟਿਆਲਾ ਵਿਖੇ ਭਰਤੀ ਦੀ ਮੰਗ ਨੂੰ ਲੈ ਕੇ ਟਾਵਰ ਤੇ ਚੜ੍ਹੇ ਹਨ ਅਤੇ ਭੁੱਖੇ ਪਿਆਸੇ, ਮੀਂਹ ਹਨੇਰੀ ਵਿੱਚ ਮੌਤ ਨਾਲ ਜੂਝ ਰਹੇ ਹਨ ਪਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਦ ਕਿ 12000 ਦੇ ਲਗਭਗ ਈ. ਟੀ. ਟੀ. ਦੀਆਂ ਪੋਸਟਾਂ ਖਾਲੀ ਹਨ। ਪ੍ਰਿ. ਜੇ. ਪੀ. ਸਿੰਘ ਨੇ ਵਫਦ ਨੂੰ ਵਿਸ਼ਵਾਸ ਦਿੱਤਾ ਕਿ ਉਹ ਮੰਗ ਪੱਤਰ ਆਪਣੀ ਪਾਰਟੀ ਨੂੰ ਭੇਜਣਗੇ ਜੋ ਕਿ ਅੱਗੇ ਮੰਗਾਂ ਬਾਰੇ ਸਰਕਾਰ ਤੇ ਦਬਾਅ ਪਾਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਈਂ. ਟੀ. ਟੀ. ਅਧਿਆਪਕ ਜੋ 2 ਮਹੀਨਿਆਂ ਤੋਂ ਪਟਿਆਲਾ ਵਿਖੇ BSNL ਟਾਵਰ ਤੇ ਭੁੱਖੇ ਪਿਆਸੇ ਬੈਠੇ ਹਨ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦੀ ਜਾਨ ਬਚਾਈ ਜਾਵੇ।