ਮੁਲਾਜ਼ਮ ਅਤੇ ਪੈਨਸ਼ਨਰਾਂ ਵਲੋਂ ਮੰਗਾਂ ਨੂੰ ਲੈਕੀਤੀ ਨਾਅਰੇਬਾਜ਼ੀ ਅਤੇ ਸਰਕਾਰ ਨੂੰ ਚੇਤਾਵਨੀ
ਪਟਿਆਲਾ 22 ਮਈ (ਬੇਅੰਤ ਸਿੰਘ ਜੀ ਰੋਹਟੀ ਖਾਸ) ਅੱਜ ਮਿਤੀ 22/5/21 ਨੂੰ ਸਫਾਈ ਮਜ਼ਦੂਰ ਯੂਨੀਅਨ ਸਬੰਧਤ ਦੀ ਕਲਾਸ ਫੋਰਥ ਗੌਰਮਿੰਟ ਐਮਪਲੋਇਸ ਯੂਨੀਅਨ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਸ਼੍ਰੀ ਅਸ਼ੋਕ ਕੁਮਾਰ ਜੀ ਬਿੱਟੂ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਰਾਜਪੁਰਾ ਜੀ ਦੀ ਅਗੁਵਾਈ ਹੇਠ ਹੋਈ ਮੀਟਿੰਗ ਵਿਚ ਦੀ ਕਲਾਸ ਫ਼ੋਰ ਯੂਨੀਅਨ ਗੌਰਮਿੰਟ ਇਮਪਲੋਈਸ ਪੰਜਾਬ ਦੇ ਫੈਂਸਲੇ ਮੁਤਾਬਿਕ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾ ਪੰਜਾਬ ਸਰਕਾਰ ਵਲੋਂ ਬਿਲਕੁਲ ਹੀ ਅੱਖੋਂ ਪਰੋਖੇ ਕਰਕੇ ਚੌਥਾ ਦਰਜਾ ਸਫਾਈ ਕਰਮਚਾਰੀ , ਕੱਚੇ ਮੁਲਾਜ਼ਮ , ਠੇਕਾਦਾਰੀ ਪ੍ਰੱਥਾ ਅਤੇ ਔਤਸੋਰਸ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਭਾਰੀ ਰੋਸ ਪ੍ਰਗਟ ਕੀਤਾ ਗਿਆ ਮੀਟਿੰਗ ਵਿਚ ਦੀ ਕਲਾਸ ਫ਼ੋਰ ਗੌਰਮਿੰਟ ਈਮਪਲੋਇਸ ਯੂਨੀਅਨ ਪੰਜਾਬ ਵਲੋਂ ਉਲੀਕੇ ਐਕਸ਼ਨ ਮੁਤਾਬਿਕ ਮਿਤੀ 20/5/21 ਤੋਂ 27/5/21 ਤਕ ਮੁਲਾਜ਼ਮ ਸਾਥੀਆਂ ਵਲੋਂ ਕਾਲੇ ਬਿਲੇ ਕਾਲੇ ਰਿਬਨ ਬੰਨ ਕੇ ਰੋਸ ਹਫਤਾ ਮਨਾਇਆ ਜਾਵੇਗਾ ਇਸ ਮੀਟਿੰਗ ਵਿਚ ਯੂਨੀਅਨ ਦੇ ਅਹੁਦੇਦਾਰ ਚੇਅਰਮੈਨ ਸ਼੍ਰੀ ਕੁਮਾਰ ਬਲਰਾਜ ਜੀ ,ਸਰਪ੍ਰਸਤ ਸ਼੍ਰੀ ਸੰਜੀਵ ਅੱਟਵਾਲ ਜੀ ,ਸ਼੍ਰੀ ਅਸ਼ੋਕ ਕੁਮਾਰ ਜੀ ਬਿੱਟੂ ਪ੍ਰਧਾਨ ,ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਨਿਲ ਮਲਿਕ ਜੀ ,ਜਨਰਲ ਸੈਕਟਰੀ ਸ਼੍ਰੀ ਦਰਸ਼ਿਕੰਤ ਜੀ ,ਵਾਈਸ ਪ੍ਰਧਾਨ ਸ਼੍ਰੀ ਰਾਜ ਕੁਮਾਰ ਜੀ ਗਿੱਲ , ਸ਼੍ਰੀ ਸਰਵਣ ਗਿੱਲ ਜੀ ,ਸ਼੍ਰੀ ਵਿਸ਼ਾਲ ਗਿੱਲ ਜੀ , ਸ਼੍ਰੀ ਦੇਵ ਕੁਮਾਰ ਅਨੂ ਜੀ ,ਸ਼੍ਰੀ ਰਮੇਸ਼ ਤੇਜੀ ਜੀ , ਮਾਲੀ ਯੂਨੀਅਨ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਜੀ ,ਸ਼੍ਰੀ ਭੀਮ ਜੀ ਅਤੇ ਸਾਰੇ ਹੀ ਸੱਜਣ ਸਾਥੀ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ ।