ਆਜ਼ਾਦ ਪ੍ਰੈੱਸ ਕਲੱਬ ਰਜਿ. ਨਾਭਾ ਦੀ ਹੋਈ ਅਹਿਮ ਮੀਟਿੰਗ, ਨਵੇਂ ਮੈਂਬਰ ਸ਼ਾਮਲ
ਨਾਭਾ 22 ਮਈ(ਬੇਅੰਤ ਸਿੰਘ ਰੋਹਟੀ ਖਾਸ) ਆਜ਼ਾਦ ਪ੍ਰੈੱਸ ਕਲੱਬ ਰਜਿਸਟਰਡ ਨਾਭਾ ਦੀ ਅਹਿਮ ਮੀਟਿੰਗ ਪ੍ਰਧਾਨ ਬਲਜਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਅਲੌਹਰਾਂ ਗੇਟ ਮੁੱਖ ਦਫ਼ਤਰ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਸਾਰੇ ਕਲੱਬ ਮੈਂਬਰਾਂ ਨੇ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਤੇ ਚਿੰਤਾ ਜਤਾਉਂਦਿਆਂ ਕੋਰੋਨਾ ਵਾਇਰਸ ਤੋਂ ਬਚਣ ਲਈ ਕੋਰੋਨਾ ਸਬੰਧੀ ਗਾਈਡ ਲਾਈਨਜ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਆਜ਼ਾਦ ਪ੍ਰੈੱਸ ਕਲੱਬ ਵਿੱਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਧਰਮਪਾਲ ਜੱਸੋਮਾਜਰਾ ਅਤੇ ਸੋਨੂੰ ਸਿੰਗਲਾ ਨੂੰ ਆਜ਼ਾਦ ਪ੍ਰੈੱਸ ਕਲੱਬ ਵਿੱਚ ਸ਼ਾਮਲ ਕੀਤਾ ਗਿਆ। ਸਾਰੇ ਕਲੱਬ ਮੈਂਬਰਾਂ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ਕਰਮਜੀਤ ਸਿੰਘ ਸੋਮਲ, ਗੁਰਮੀਤ ਸਿੰਘ ਥੂਹੀ, ਅਮਨਦੀਪ ਸਿੰਘ ਮਾਝਾ, ਸੁਖਵੀਰ ਸਿੰਘ ਥੂਹੀ, ਮੋਦਗਿੱਲ, ਸੁਖਪਾਲ ਦੁਲੱਦੀ, ਸ਼ੰਕਰ ਜੋਸ਼ੀ, ਧਰਮਪਾਲ ਜੱਸੋਮਾਜਰਾ, ਸੋਨੂੰ ਸਿੰਗਲਾ, ਜਤਿੰਦਰ ਕੁਮਾਰ ਜੋਨੀ ਸਮੇਤ ਕਲੱਬ ਮੈਂਬਰ ਮੌਜੂਦ ਸਨ।