ਡਾਕਟਰਸ ਫ਼ਾਰ ਸੋਸ਼ਲ ਰੈਸਪੋਨਸੀਬਿਲਟੀ ਵੱਲੋ ਕਰੋਨਾ ਤੋ ਬਚਨ ਲਈ ਅਤੇ ਤੰਦਰੁਸਤ ਸਹਿਤ ਲਈ ਕੈਂਪ ਆਯੋਜਿਤ
ਪਟਿਆਲਾ (ਬੇਅੰਤ ਸਿੰਘ ਰੋਹਟੀ ਖਾਸ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਧਰਨੇਆਂ ਤੇ ਡੱਟੇ ਹੋਏ ਹਨ । ਉਥੇ ਹੀ ਕਰੋਨਾ ਦਾ ਪ੍ਰਕੋਪ ਵੀ ਲਗਾਤਾਰ ਜਾਰੀ ਹੈ । ਸਾਡੇ ਕਿਸਾਨਾਂ ਨੂੰ ਕੋਰੌਨਾ ਤੋ ਬਚਾਉਣ ਲਈ ਡਾਕਟਰਸ ਫ਼ਾਰ ਸੋਸ਼ਲ ਰੈਸਪੋਨਸੀਬਿਲਟੀ (ਡੀ. ਐਸ. ਆਰ)ਵੱਲੋ ਦਿੱਲੀ ਬਾਰਡਰਾਂ ਤੇ ਬਹੁਤ ਵਧੀਆਂ ਉਪਰਾਲਾ ਕੀਤਾ ਗਿਆ । ਜਿੱਥੇ ਕੀ ਕਿਸਾਨਾਂ ਨੂੰ ਬਿਮਾਰੀ ਤੋ ਦੂਰ ਰੱਖਣ ਲਈ ਜਾਣਕਾਰੀ ਦਿੱਤੀ ਅਤੇ ਉਹਨਾ ਦੱਸਿਆ ਕੀ ਜੇ ਤੁਹਾਡੇ ਆਸ ਪਾਸ ਕਿਸੇ ਵਿਅਕਤੀ ਨੂੰ ਖਾਂਸੀ , ਬੁਖਾਰ ਜਾਂ ਦਸਤ ਰੋਗ ਹੈ ਤਾਂ ਤੁਰੰਤ ਸਾਨੂੰ ਕਾਲ ਕਰੋ ਜੀ। ਅਸੀਂ ਮਰੀਜ਼ ਨੂੰ ਨਿਸ਼ੂਲਕ ਡਾਕਟਰੀ ਸਲਾਹ ਮਸ਼ਵਰਾ ਦੇਵਾਂਗੇ। ਕੇਹੜੇ ਟੈਸਟ ਕਰਵਾਉਣੇ ਹਨ।ਮਰੀਜ਼ ਦਾ ਘਰ ਵਿਚ ਹੀ ਇਲਾਜ਼ ਕਿੰਝ ਕਰਨਾ ਚਾਹੀਦਾ ਹੈ। ਜ਼ਰੂਰਤਮੰਦ ਲੋਕਾਂ ਨੂੰ ਬੇਸਿਕ ਦਵਾਈਆਂ ਤੇ ਪਲਸ ਆਕਸੀਮੀਟਰ ,ਡੀਵਾਇਨ ਉਂਕਾਰ ਮਿਸਨ ਵਲੋਂ ਨਿਸ਼ੂਲਕ ਦਿੱਤੇ ਜਾਣਗੇ। ਸੰਪਰਕ ਕਰਨ ਤੇ ਹਰ ਮਰੀਜ਼ ਦਾ ਇਕ ਮਾਹਰ ਡਾਕਟਰ ਨਾਲ ਤਾਲ ਮੇਲ ਕਰਵਾਇਆ ਜਾਵੇਗਾ, ਜੋ ਮਰੀਜ਼ ਦੇ ਠੀਕ ਹੋਣ ਤੱਕ, ਰੋਜ਼ਾਨਾ ਮਰੀਜ਼ ਤੇ ਪਰਿਵਾਰ ਨੂੰ ਜਰੂਰੀ ਜਾਣਕਾਰੀ ਤੇ ਡਾਕਟਰੀ ਸਲਾਹ ਨਿਸ਼ੂਲਕ ਦੇਵੇਗਾ। ਜਿਹੜੇ ਮਰੀਜ਼ਾਂ ਨੂੰ ਆਕਸੀਜਨ , ਹਸਪਤਾਲ ਦਾਖ਼ਲੇ ਦੀ ਲੋੜ ਹੋਵੇਗੀ , ਅਸੀਂ ਉਹਨਾਂ ਦੀ ਹਰ ਸੰਭਵ ਮਦਦ ਕਰਾਂਗੇ। ਮਨੁੱਖਤਾ ਨੇ ਪਹਿਲਾਂ ਭੀ ਪਲੇਗ, ਕੌਲਰਾ , ਪੋਲੀਓ ਤੇ ਸਮਾਲਪੋਕਸ ਵਰਗੀਆਂ ਅਨੇਕਾਂ ਮਹਾਂਮਰੀਆਂ ਤੇ ਜਿੱਤ ਪ੍ਰਾਪਤ ਕੀਤੀ ਹੈ। ਆਓ ਆਪਾਂ ਇਕ ਦੂਜੇ ਦਾ ਸਹਾਰਾ ਬਣੀਏ , ਇਕੱਠੇ ਹੋ ਕੇ ਕਰੋਨਾ ਤੇ ਬਲੈਕ ਫੰਗੁਸ (ਕਾਲੀ ਕੁੰਗੀ) ਦੀ ਮਹਾਂਮਾਰੀ ਨੂੰ ਮਾਤ ਦਈਏ।ਘਰੋਂ ਬਾਹਰ ਮਾਸਕ- ਮੂੰਹ ਤੇ ਨੱਕ ਢੱਕ ਕੇ , ਬਾਰ ਬਾਰ ਸਾਬਣ ਨਾਲ ਹੱਥ ਧੋਵੋ , ਭੀੜ ਤੋਂ ਦੂਰ ਰਹੋ ਤੇ ਵੈਕਸੀਨ ਜਰੂਰ ਲਗਵਾਓ ਅਤੇ ਸ਼ੁਗਰ , ਬਲੱਡ ਪ੍ਰੈੱਸਰ ਤੇ ਦਮਾ ਆਦਿ ਦੇ ਮਰੀਜ਼ਾਂ ਦਾ ਖਾਸ ਖਿਆਲ ਰੱਖੋ , ਸਮੇ ਸਿਰ ਟੈਸਟ ਤੇ ਦਵਾਈਆਂ ਲਓ । ਸਾਡੇ ਵਾਸਤੇ ਮਨੁੱਖਤਾ ਦੀ ਸੇਵਾ ਹੀ ਰੱਬ ਦੀ ਸੇਵਾ ਹੈ।