ਦਿੱਲੀ ਬਾਰਡਰਾਂ ਤੇ ਡੱਟੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਰ ਵਰਗ: ਬੇਅੰਤ ਸਿੰਘ ਰੋਹਟੀ ਖਾਸ
ਪਟਿਆਲਾ 23 ਮਈ (ਬੇਅੰਤ ਸਿੰਘ ਰੋਹਟੀ ਖਾਸ)-ਦਿੱਲੀ ਬਾਰਡਰਾਂ ਤੇ ਡੱਟੇ ਕਿਸਾਨਾਂ ਨੂੰ ਕਈ ਮਹੀਨੇ ਹੋ ਗਏ ਪਰ ਅਜੇ ਤੱਕ ਸਰਕਾਰਾਂ ਵੱਲੋ ਖੇਤੀ ਕਾਨੂੰਨ ਰੱਦ ਨਹੀ ਕੀਤੇ ਗਏ। ਇਸ ਦੀ ਨਿਖੇਧੀ ਅੱਜ ਬੇਅੰਤ ਸਿੰਘ ਰੋਹਟੀਖਾਸ ਨੇ ਫੈਸਲਾ ਲੈਂਦੇ ਕਿਹਾ ਕੀ ਅੱਜ ਤੋਂ ਬਾਅਦ ਉਹ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਰੱਖੇਗਾ। ਉਹ ਆਪਣੀ ਪੱਤਰਕਾਰੀ ਸਿਰਫ ਕਿਸਾਨ ਸੰਘਰਸ਼ ਨੂੰ ਸਮਰਪਿਤ ਕਰੇਗਾ। ਹਾਲਾਂਕਿ ਪਿਛਲੇ ਛੇ ਮਹੀਨਿਆਂ ਤੋਂ ਕਿਸਾਨ ਅੰਦੋਲਨ ਦੀ ਕਵਰੇਜ ਕਰ ਰਿਹਾ ਸੀ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੀਆਂ ਖਬਰਾਂ ਨਿਰਪੱਖਤਾ ਨਾਲ ਕਵਰ ਕੀਤੀਆਂ ਹਨ। ਆਉਣ ਵਾਲੇ ਸਮੇਂ ਵਿੱਚ ਵੀ ਕਿਸਾਨ ਅੰਦੋਲਨ ਨਾਲ ਚੱਲਣ ਦਾ ਫੈਸਲਾ ਕੀਤਾ ਹੈ। ਅਗਰ ਕਿਸਾਨ ਨਹੀਂ ਬਚਿਆ ਤਾਂ ਸਭ ਕੁਝ ਤਬਾਹ ਹੋ ਜਾਵੇਗਾ। ਪੰਜਾਬ ਦੀ ਆਰਥਿਕਤਾ ਦਾ ਧੁਰਾ ਕਿਸਾਨੀ ਦੇ ਸਿਰ ਤੇ ਹੀ ਘੁੰਮਦਾ ਹੈ ਏਸੇ ਲਈ ਅਗਰ ਕਿਸਾਨ ਨਹੀਂ ਬੱਚਦਾ ਤਾਂ ਕਾਰਖਾਨੇਦਾਰ, ਦੁਕਾਨਦਾਰ ਅਤੇ ਮੁਲਾਜ਼ਮ ਦਿਹਾੜੀਦਾਰ ਕਿਸੇ ਨੇ ਵੀ ਨਹੀਂ ਬੱਚਣਾ। ਬੇਅੰਤ ਸਿੰਘ ਰੋਹਟੀਖਾਸ ਦੇ ਕਿਸਾਨ ਆਗੂ ਬੰਟੀ ਸਿੰਘ ਖਾਨਪੁਰ ਨਾਲ ਵੀ ਬਹੁਤ ਚੰਗੇ ਸਬੰਧ ਹੋਣ ਕਾਰਨ ਅੰਦੋਲਨ ਦੀ ਹਰ ਅਪਡੇਟ ਪਹੁੰਚਦੀ ਰਹਿੰਦੀ ਹੈ। ਆਉਣ ਵਾਲੀ ਛੱਬੀ ਮਈ ਨੂੰ ਅੰਦੋਲਨ ਛੇ ਮਹੀਨੇ ਲਗਾਤਾਰ ਹੋ ਜਾਵੇਗਾ ਜਿਸਦੀ ਕਵਰੇਜ ਬੇਅੰਤ ਸਿੰਘ ਰੋਹਟੀਖਾਸ ਦੀ ਰਿਪੋਰਟ ਸਪੈਸ਼ਲ ਹੋਵੇਗੀ। ਇਹ ਅੰਦੋਲਨ ਜਦੋਂ ਤੱਕ ਜਾਰੀ ਰਹੇਗਾ ਤਦੋਂ ਤੱਕ ਅੰਦੋਲਨ ਦੀ ਕਵਰੇਜ ਬਾਖੂਬੀ ਕੀਤੀ ਜਾਵੇਗੀ। ਆਖਿਰ ਵਿਚ ਬੇਅੰਤ ਸਿੰਘ ਰੋਹਟੀਖਾਸ ਵਲੋਂ ਸਮੂਹ ਸਹਿਯੋਗੀ ਸੱਜਣਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।