26 ਮਈ ਨੂੰ ਪੂਰੇ ਭਾਰਤ ਵਿੱਚ ਮੋਦੀ ਦੇ ਪੂਤਲੇ ਫੂਕ ਕੇ ਕਾਲਾ ਰੋਸ਼ ਦਿਵਸ ਮਨਾਇਆ ਜਾਵੇ -ਗੁਰਚਰਨ ਸਿੰਘ ਸੰਧਰੋਲੀ
ਪਟਿਆਲਾ 25 ਮਈ (ਬੇਅੰਤ ਸਿੰਘ ਰੋਹਟੀ ਖਾਸ )ਸੀਨੀਅਰ ਕਿਸਾਨ ਆਗੂ ਗੁਰਚਰਨ ਸਿੰਘ ਸੰਧਰੋਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਕਿਸਾਨ ਸੰਯੁਕਤ ਮੋਰਚੇ ਦੀਆਂ ਹਦਾਇਤਾਂ ਅਨੁਸਾਰ ਕੇਂਦਰ ਦੇ ਵਿਰੋਧ ਵਿਚ 26 ਮਈ ਨੂੰ ਕਾਲਾ ਰੋਸ਼ ਦਿਵਸ ਮਨਾਇਆ ਜਾਵੇਗਾ ਲੋਕਾਂ ਨੂੰ ਅਪੀਲ ਕਰਦਿਆਂ ਗੁਰਚਰਨ ਸਿੰਘ ਸੰਧਰੋਲੀ ਨੇ ਕਿਹਾ 26 ਮਈ ਨੂੰ ਸਭ ਆਪਣੇ ਘਰਾਂ ਤੇ ਕਾਲੇ ਝੰਡੇ ਲਾ ਕੇ ਮੋਦੀ ਸਰਕਾਰ ਦਾ ਵਿਰੋਧ ਕਰਨ ਅਤੇ ਇਸ ਮਹਿੰਮ ਦਾ ਹਿੱਸਾ ਜਰੂਰ ਬਨਣ ਜੇਕਰ ਮੋਦੀ ਸਰਕਾਰ ਨੇ ਫਿਰ ਵੀ ਤਿੰਨ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਇਸ ਤੋਂ ਬਾਅਦ ਹੋਰ ਰਣਨੀਤੀ ਤਿਆਰ ਜਾਵੇਗੀ ਪੰਜਾਬ ਤੋਂ ਉਠਿਆ ਕਿਸਾਨੀ ਅੰਦੋਲਨ ਪੂਰੇ ਦੇਸ਼ ਵਿੱਚ ਭਾਜਪਾ ਦੇ ਪੱਤਣ ਦਾ ਕਾਰਨ ਬਣਗੇ ਭਾਜਪਾ ਅਤੇ ਇਸ ਦੀਆਂ ਹਮਾਇਤੀ ਧਿਰਾਂ ਨੂੰ ਵਹਿਮ ਹੈ ਕਿ ਖੇਤੀ ਕਾਨੂੰਨ ਵਿਰੁੱਧ ਵਿੱਢੀ ਹੋਈ ਲੜਾਈ ਸ਼ਾਇਦ ਢਿੱਲੀ ਪੈ ਗਈ ਹੈ ਪਰ ਸੰਯੁਕਤ ਕਿਸਾਨ ਮੋਰਚਾ ਪੂਰੇ ਦਿੜ੍ਹ ਅਤੇ ਯੋਜਨਾ ਬੰਦ ਢੰਗ ਨਾਲ ਲੜਾਈ ਲੜ ਆਪਣੀ ਮਿੱਟੀ ਨਾਲ ਕਰਨ 26 ਮਈ ਨੂੰ ਆਪਣੇ ਘਰਾਂ ਤੇ ਕਾਲੀ ਝੰਡੀਆਂ ਜ਼ਰੂਰ ਲਾਉਣ ਰਿਹਾ ਹੈ ਵੱਧ ਤੋਂ ਵੱਧ ਆਪਣੇ ਬਾਹਣ ਲੈ ਕੇ 26 ਮਈ ਨੂੰ ਦਿੱਲੀ ਰਵਾਨਾ ਹੋਵੇ ।