ਕਹਿਣੀ ਅਤੇ ਕਥਨੀ ਦੇ ਪੂਰੇ ਹਰਿਆਣਵੀ ਵੀਰ
ਪਟਿਆਲਾ (ਬੇਅੰਤ ਸਿੰਘ ਰੋਹਟੀ ਖਾਸ) ਜਦੋਂ ਕਿਸਾਨ ਜਥੇਬੰਦੀਆਂ ਨੇ 26 ਨਵੰਬਰ ਨੂੰ ਦਿੱਲੀ ਚੱਲੋ ਦਾ ਸੱਦਾ ਦਿੱਤਾ ਸੀ ਤਾਂ ਹਰਿਆਣੇ ਵਾਲਿਆਂ ਨੂੰ ਪਤਾ ਸੀ ਕਿ ਬੀਜੇਪੀ ਦੀ ਖੱਟਰ ਸਰਕਾਰ ਪੂਰਾ ਜੋਰ ਲਗਾਏਗੀ ਰੋਕਣ ਲਈ ਇਸ ਲਈ ਇਹ 25 ਨਵੰਬਰ ਨੂੰ ਹੀ ਚੱਲ ਪਏ ਸਨ ਪਾਣੀ ਦੀਆਂ ਬੁਛਾੜਾ ਤੋੜ ਕੇ ਅਗਵਾਈ ਕੀਤੀ ਅਤੇ ਦਿੱਲੀ ਪਹੁੰਚੇ ਇਹਨਾਂ ਨੂੰ ਦੇਖਕੇ ਹੀ ਪੰਜਾਬ ਵਾਲੇ ਪਿੱਛੇ ਪਿੱਛੇ ਦਿੱਲੀ ਪਹੁੰਚੇ ਸਨ। ਉਹ ਤਾਂ ਵੀ ਸਾਨੂੰ ਵੱਡਾ ਭਾਈ ਮੰਨਦੇ ਰਹੇ। ਬੇਜੀਪੀ ਦੀ ਸਰਕਾਰ ਦਾ ਜਿਨਾਂ ਦੀ ਹਰਿਆਣੇ ਵਿੱਚ ਸਰਕਾਰ ਹੈ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦਿੱਤਾ। ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੋਟਾਲੇ ਦਾ ਤਿੰਨ ਵਾਰ ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਦੂਜੇ ਪਾਸੇ ਪੰਜਾਬ ਵਿੱਚ ਬੇਜੀਪੀ ਵਿਰੋਧੀ ਕਾਂਗਰਸ ਦੀ ਸਰਕਾਰ ਹੈ ਜੋ ਕਿਸਾਨ ਬਿਲਾਂ ਦਾ ਵਿਰੋਧ ਕਰਨ ਦਾ ਦਾਅਵਾ ਕਰਦੀ ਹੈ ਪਰ ਤਾਂ ਵੀ ਸਰਕਾਰੀ ਸੁਰੱਖਿਆ ਹੇਠ ਬੇਜੀਪੀ ਦੇ ਪ੍ਰੋਗਰਾਮ ਮੀਟਿੰਗਾਂ ਕਰਵਾਉਂਦੀ ਹੈ। ਕਿਸਾਨ ਵੀਰੋ ਛੱਡ ਦਿਉ ਇਹਨਾਂ ਸਭ ਪਾਰਟੀਆਂ ਨੂੰ ਜਿਨਾਂ ਦੇ ਖਾਣ ਦੇ ਦੰਦ ਹੋਰ ਦਿਖਾਉਣ ਦੇ ਹੋਰ ਹਨ। ਅਗਰ ਅੱਜ ਵੀ ਤੁਸੀਂ ਅਕਾਲੀ ਕਾਂਗਰਸੀ ਬਣੇ ਰਹੇ ਤਾਂ ਬਾਡਰਾਂ ਤੇ ਬੈਠਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹਨਾਂ ਲੋਕਾਂ ਦੇ ਕੀਤੇ ਹੋਏ ਕਰਮਾਂ ਨੂੰ ਐਥੇ ਬਹਿ ਕੇ ਭੁਗਤ ਰਹੇ ਹਾਂ। ਕਿਸਾਨੀ ਦਾ ਘਾਣ ਇਹਨਾਂ ਪਾਰਟੀਆਂ ਨੇ ਹੀ ਕੀਤਾ ਹੈ। ਆਉ ਸਾਰੇ ਹਰਿਆਣਾ ਵਾਲੇ ਆਪਣੇ ਛੋਟੇ ਵੀਰਾਂ ਕੋਲੋ ਸਿਖੀਏ ਇੱਕਜੁਟਤਾ ਕੀ ਹੁੰਦੀ ਹੈ। ਜਿਨ੍ਹਾਂ ਨੇ ਹਿਸਾਰ ਵਿਚ ਹੁਣੇ ਨਮੂਨਾ ਦਿਖਾਇਆ ਇੱਕ ਦਿਨ ਵਿੱਚ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਖੱਟਰ ਦੀਆਂ ਉਨ੍ਹਾਂ ਨੂੰ ਸਾਰੇ ਕੇਸ ਵਾਪਸ ਲੈਣੇ ਪਏ। ਸੇਵਾ ਕਰਨੀ ਉਹ ਵੀ ਇਹਨਾਂ ਕੋਲੋਂ ਸਿਖੋ ਜਿਹੜੇ ਪਿਛਲੇ ਛੇ ਮਹੀਨਿਆਂ ਤੋਂ ਆਟਾ ਦਾਲ ਸਬਜੀਆਂ ਦੁੱਧ ਅਤੇ ਲੱਸੀ ਹਰ ਰੋਜ ਪਿੰਡਾਂ ਵਿੱਚੋਂ ਇਕੱਠੀ ਕਰਕੇ ਬਾਡਰਾਂ ਤੇ ਪਹੁਚਾਉਦੇ ਹਨ। ਆਪਣੇ ਵੱਡੇ ਵੱਡੇ ਢਾਬੇ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਵਰਗੇ ਕਿਸਾਨ ਅੰਦੋਲਨ ਨੂੰ ਸਮਰਪਿਤ ਕਰ ਦਿੱਤੇ। ਸੁਧੀਰ ਹੋਟਲ, ਰਸੋਈ ਢਾਬਾ ਇਹਨਾਂ ਦੀ ਕੁਰਬਾਨੀ ਕਦੇ ਭੁਲਾਈ ਨਹੀਂ ਜਾ ਸਕਦੀ। ਕਥਨੀ ਅਤੇ ਕਰਨੀ ਦੇ ਪੂਰੇ ਕਹਿਣ ਵਿੱਚ ਛੋਟੇ ਭਾਈ ਪਰ ਕੰਮ ਸਾਰੇ ਵੱਡੇ ਭਾਈਆਂ ਵਾਲੇ ਕਰਦੇ ਹਨ। ਸੈਲੂਟ ਹੈ ਹਰਿਆਣਵੀ ਵੀਰਾਂ ਨੂੰ ਜਿਹੜੇ ਸਾਫ ਅਤੇ ਨਿਰਮਲ ਮਨ ਨਾਲ ਕਿਸਾਨ ਅੰਦੋਲਨ ਵਿੱਚ ਡਟੇ ਹੋਏ ਹਨ। ਜੋ ਇਹਨਾਂ ਕਰਕੇ ਦਿਖਾਇਆ ਹੋਰ ਕੋਈ ਵੀ ਨਹੀਂ ਕਰ ਸਕਦਾ ਜਦਕਿ ਰਾਜਨੀਤਕਾਂ ਨੇ ਤਾਂ ਹਮੇਸ਼ਾ ਹੀ ਇੱਕ ਦੂਜੇ ਤੋਂ ਵੱਖ ਕਰਕੇ ਰੱਖਿਆ ਇਹ ਤਾਂ ਹੁਣ ਪਤਾ ਲੱਗਾ ਕਿ ਇਹ ਲੋਕ ਤਾਂ ਬਹੁਤ ਚੰਗੇ ਹਨ ਹੁਣ ਇਹ ਰਿਸਤਾ ਕਦੇ ਵੀ ਨਹੀਂ ਟੁਟੇਗਾ।