ਨਾਹਰ ਸਿੰਘ ਮਲੇਰਕੋਟਲਾ ਦਿਹਾਤੀ ਦੇ ਪ੍ਰਧਾਨ ਨਿਯੁਕਤ
ਅਜਾਦ ਸਮਾਜ ਪਾਰਟੀ ਵਲੋ ਪਿੰਡਾ ਚ ਮੁਹਿੰਮ ਦੀ ਸ਼ੁਰੂਆਤ
ਮਲੇਰਕੋਟਲਾ (ਮਾਲਵਾ ਬਿਯੂਰੋ)ਬੀਤੇ ਦਿਨੀਂ ਆਜ਼ਾਦ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਧੂਰੀ ਅਤੇ ਇੰਡੀਅਨ ਮੁਸਲਮ ਲੀਗ (ਬ) ਦੇ ਨੈਸ਼ਨਲ ਸਕੱਤਰ ਰਾਵਤਾ ਕਮੇਟੀ ਮਕਸੂਦਉਲ ਹੱਕ ਵੱਲੋਂ ਮਲੇਰਕੋਟਲਾ ਜ਼ਿਲ੍ਹਾਂ ਮਲੇਰਕੋਟਲਾ ਦੇ ਪਿੰਡ ਸੇਰਬਾਨੀ ਕੋਟ, ਹੁਸੈਨਪੁਰਾ,ਧਨੌ ਮਾਣਕ ਵਾਲ ਦਾ ਦੌਰਾ ਕਰਦੇ ਹੋਏ ਪਿੰਡ ਬੀੜ ਅਮਾਮ ਗੜ੍ਹ ਵਿਖੇ ਸ੍ਰ ਦਲਵਾਰਾ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਦੇ ਨਿਵਾਸ ਵਿਖੇ ਸ਼ਿਰਕਤ ਕੀਤੀ ਅਤੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਚੰਦਰ ਸ਼ੇਖਰ ਅਜ਼ਾਦ ਰਾਵਣ ਅਤੇ ਪੰਜਾਬ ਪੰਜਾਬ ਪ੍ਰਧਾਨ ਸ੍ਰੀ ਰਾਜੀਵ ਕੁਮਾਰ ਲਵਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੇ ਮੁੱਖ ਉਦੇਸ਼ਾਂ ਘਰ ਘਰ ਪਹੁਚੰਣ ਵਿਧਾਨ ਸਭਾ ਚੋਣਾਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਇਸ ਮੌਕੇ ਸ੍ਰੀ ਨਾਹਰ ਸਿੰਘ ਨੂੰ ਮਲੇਰਕੋਟਲਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਸ੍ਰ.ਦਲਵਾਰਾ ਸਿੰਘ ਦੇ ਨਿਵਾਸ ਤੇ ਅਜ਼ਾਦ ਸਮਾਜ ਪਾਰਟੀ ਦਾ ਝੰਡਾ ਵੀ ਲਹਿਰਾਇਆ ਗਿਆ ਜਿਸ ਨਾਲ ਪਾਰਟੀ ਵਰਕਰਾਂ ਚ ਭਾਰੀ ਉਤਸ਼ਾਹ ਪਾਇਆ ਗਿਆ ਇਸ ਸ਼ੁਭ ਮੌਕੇ ਤੇ ਮਹਿੰਦਰ ਸਿੰਘ,ਜਗਮੀਤ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਪਾਰਟੀ ਵਰਕਰ ਹਾਜ਼ਰ ਰਹੇ।