ਗੁਰੂ ਤੇਗ ਬਹਾਦਰ ਕਾਲਜ ਵਿਖੇ ਸੱਤ ਰੋਜ਼ਾ ਨਸ਼ਾ ਰੋਕੂ ਜਾਗਰੂਕਤਾ ਕੈਪ
ਬੱਡੀਜ ਵਿਦਿਆਰਥੀਆਂ ਨੇ ਆਨਲਾਈਨ ਮੋਡ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦੀ ਚੁੱਕੀ ਸਹੁੰ
ਭਵਾਨੀਗੜ੍ਹ (ਗੁਰਵਿੰਦਰ ਸਿੰਘ): ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵੱਲੋਂ ਪੰਜਾਬ ਸਰਕਾਰ ਦੇ ਬੱਡੀਜ਼ ਪ੍ਰੋਗਰਾਮ ਤਹਿਤ ਸੱਤ ਰੋਜ਼ਾ ਨਸ਼ਾ ਰੋਕੂ ਜਾਗਰੂਕਤਾ ਪ੍ਰੋਗਰਾਮ ਆਨਲਾਈਨ ਮੋਡ ਰਾਹੀਂ ਕਰਵਾਇਆ ਗਿਆ, ਜਿਸ ਵਿੱਚ ਕਾਲਜ ਦੇ 48 ਬੱਡੀਜ਼ ਗਰੁੱਪਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ। ਇਸ ਦੌਰਾਨ ਵਿਦਿਆਰਥੀਆਂ ਨੂੰ ਨਸ਼ੇ ਦੀ ਅਲਾਮਤ ਤੋਂ ਦੂਰ ਰੱਖਣ ਲਈ ਵਾਦ-ਵਿਵਾਦ, ਭਾਸ਼ਣ ਪ੍ਰਤੀਯੋਗਤਾ, ਪੇਪਰ ਰੀਡਿੰਗ, ਪੋਸਟਰ ਮੇਕਿੰਗ ਅਤੇ ਸਲੋਗਨ ਮੇਕਿੰਗ ਦੇ ਵੱਖ-ਵੱਖ ਪ੍ਰਤਿਭਾ ਖੋਜ ਮੁਕਾਬਿਲਆਂ ਦਾ ਆਯਜਿਤ ਕੀਤੇ ਗਏ। ਇਨ੍ਹਾਂ ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਪੋਸਟਰ ਮੇਕਿੰਗ ਦੇ ਅਹਿਮ ਮੁਕਾਬਲੇ ਵਿੱਚ ਬੀ-ਕਾਮ ਚੌਥਾ ਸਮੈਸਟਰ ਦੇ ਗੌਰਵ ਭਾਦੜੀ ਨੇ ਪਹਿਲਾ, ਬੀਏ ਸਮੈਸਟਰ ਦੂਜਾ ਦੀ ਵਿਦਿਆਰਥਣ ਸੁਖਵਿੰਦਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਵਾਦ-ਵਿਵਾਦ ਦੇ ਮੁਕਾਬਲੇ ਵਿੱਚ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਹਰਦੀਪ ਕੌਰ ਫਸਟ ਪੁਜੀਸ਼ਨ ਹਾਸਲ ਕੀਤੀ ਜਦਕਿ ਸੈਕਿੰਡ ਪੁਜੀਸ਼ਨ ਬੀਕਾਮ ਸਮੈਸਟਰ ਛੇਵਾਂ ਦੇ ਵਿਦਿਆਰਥੀ ਸ਼ਿਵ ਨੇ ਹਾਸਲ ਕੀਤੀ। ਭਾਸ਼ਣ ਪ੍ਰਤੀਯੋਗਤਾ ਦੇ ਮੁਕਾਬਲੇ ਵਿੱਚ ਸਰਬਜੀਤ ਕੌਰ ਨੇ ਪਹਿਲਾ, ਬੇਅੰਤ ਕੌਰ ਨੇ ਦੂਜਾ, ਪੇਪਰ ਰੀਡਿੰਗ ਵਿੱਚ ਹਰਦੀਪ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਸਲੋਗਨ ਮੇਕਿੰਗ ਵਿੱਚ ਬੀਏ ਸਮੈਸਟਰ ਦੂਜਾ ਦੀ ਵਿਦਿਆਰਥਣ ਸੁਖਵਿੰਦਰ ਕੌਰ ਨੇ ਅੱਵਲ ਅਤੇ ਵੀਰਪਾਲ ਕੌਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਲਜ ਦੇ ਬੱਡੀਜ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਗੁਰਪ੍ਰੀਤ ਸਿੰਘ ਨੇ ਸਮਾਗਮ ਦੇ ਮੁੱਖ ਵਕਤਾ ਵਜੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ ਲਈ ਆਪਣੀ ਸੋਚ ਨੂੰ ਸਾਕਾਰਾਤਮਕ ਬਨਾਉਣ ਦਾ ਸੰਦੇਸ਼ ਦਿੰਦੇ ਹੋਏ ਆਖਿਆ ਕਿ ਨੌਜਵਾਨ ਵਿਦਿਆਰਥੀਆਂ ਨੂੰ ਧਾਰਮਿਕ, ਸੱਭਿਆਚਾਰਕ ਅਤੇ ਪਰਿਵਾਰਕ ਤੌਰ ਉੱਤੇ ਵਿਚਰਦੇ ਹੋਏ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਵਿੱਚ ਵਖਰੇਵਾਂ ਵੇਖਣ ਨੂੰ ਮਿਲਦਾ ਹੈ, ਪਰ ਇਨ੍ਹਾਂ ਵਿੱਚ ਸਤੁੰਲਨ ਕਾਇਮ ਕਰਕੇ ਅਸੀਂ ਸਮਾਜਿਕ, ਅਕਾਦਮਿਕ ਜਾਂ ਮਾਨਸਿਕ ਤੌਰ ਉੱਤੇ ਨੌਜਵਾਨ ਪੀੜ੍ਹੀ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਸੌਖੇ ਢੰਗ ਨਾਲ ਕੱਢ ਸਕਦੇ ਹਾਂ ਕਾਲਜ ਦੇ ਪਿ੍ਰੰਸੀਪਲ ਪ੍ਰੋ. ਪਦਮਪ੍ਰੀਤ ਕੌਰ ਘੁਮਾਣ ਨੇ ਵਿਦਿਆਰਥੀਆਂ ਨੂੰ ਇਸ ਸੱਤ ਰੋਜ਼ਾ ਪ੍ਰੋਗਰਾਮ ਦੌਰਾਨ ਉਨ੍ਹਾਂ ਦੀ ਭਾਗੀਦਾਰੀ ਲਈ ਹੱਲਾਸ਼ੇਰੀ ਦਿੰਦੇ ਹੋਏ ਆਖਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਦਾ ਨਸ਼ਿਆਂ ਦੀ ਅਲਾਮਤ ਦੇ ਵਿਰੋਧ ਵਿੱਚ ਇਸ ਤਰ੍ਹਾਂ ਦਾ ਹਾਂ-ਪੱਖੀ ਹੁੰਗਾਰਾ ਆਸ ਦੀ ਨਵੀਂ ਕਿਰਨ ਪੈਦਾ ਕਰਨ ਵਾਲਾ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਬੱਡੀਜ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿਣ ਲਈ ਵੀ ਪ੍ਰੇਰਿਤ ਕੀਤਾ ਕਾਲਜ ਦੇ ਸੀਨੀਅਰ ਬੱਡੀ ਅਧਿਆਪਕ ਡਾ. ਗੁਰਮੀਤ ਕੌਰ ਨੇ ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਜਦਕਿ ਜੱਜ ਸਾਹਿਬਾਨ ਦੀ ਭੂਮਿਕਾ ਕਾਲਜ ਦੇ ਸੀਨੀਅਰ ਬੱਡੀਜ ਡਾ. ਚਰਨਜੀਤ ਕੌਰ, ਪ੍ਰੋ. ਕਮਲਜੀਤ ਕੌਰ ਅਤੇ ਪ੍ਰੋ. ਗੁਰਪ੍ਰੀਤ ਕੌਰ ਨੇ ਨਿਭਾਈ। ਆਨਲਾਈਨ ਮੋਡ ਰਾਹੀਂ ਇਸ ਸੱਤ ਰੋਜ਼ਾ ਪ੍ਰੋਗਰਾਮ ਦਾ ਪ੍ਰਬੰਧਨ ਸੀਨੀਅਰ ਬੱਡੀ ਅਧਿਆਪਕ ਡਾ. ਸੁਰੇਂਦਰ ਜਾਂਗੜਾ ਅਤੇ ਪ੍ਰੋ. ਦਲਵੀਰ ਸਿੰਘ ਨੇ ਕੀਤਾ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ, ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਆਨਲਾਈਨ ਮੋਡ ਰਾਹੀਂ ਸ਼ਿਰਕਤ ਕੀਤੀ।