ਜੱਥੇਦਾਰ ਭੜ੍ਹੋ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਅਕਾਲੀ ਬਸਪਾ ਗੱਠਜੋੜ ਹੋਰ ਮਜ਼ਬੂਤ ਹੋਵੇਗਾ - ਚੋਪੜਾ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਬੀਤੇ ਦਿਨੀਂ ਉੱਘੇ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਨਿਰਮਲ ਸਿੰਘ ਭੜ੍ਹੋ ਦੀ ਪਾਰਟੀ ਪ੍ਰਤੀ ਇਮਾਨਦਾਰੀ ਵਫ਼ਾਦਾਰੀ ਅਤੇ ਸਮਾਜ ਸੇਵੀ ਕੰਮਾਂ ਨੂੰ ਦੇਖਦਿਆਂ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਐਸ ਸੀ ਵਿੰਗ ਜਿਲ੍ਹਾ ਪ੍ਰਧਾਨ ਲਗਾਇਆ ਜਿਸ ਨਾਲ਼ ਸਾਰਾ ਸਮਾਜ ਅਤੇ ਹਰ ਵਰਗ ਉਨ੍ਹਾਂ ਨੂੰ ਮੁਬਾਰਕਬਾਦ ਅਤੇ ਖੁਸ਼ੀਆਂ ਮਨਾ ਰਿਹਾ ਹੈ ਇਹ ਸ਼ਬਦ ਸਮਾਜ ਸੇਵੀ ਅਤੇ ਬਸਪਾ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਚੋਪੜਾ ਨੇ ਪ੍ਰੈਸ ਨਾਲ ਭਵਾਨੀਗੜ੍ਹ ਵਿਖੇ ਸਾਂਝੇ ਕੀਤੇ । ਉਨਾਂ ਕਿਹਾ ਕਿ ਜੱਥੇਦਾਰ ਨਿਰਮਲ ਸਿੰਘ ਭੜ੍ਹੋ ਇੱਕ ਸੱਚੇ ਸਿੱਖ ਅਤੇ ਮਿਲਣਸਾਰ ਇਨਸਾਨ ਹਨ ਉਹ ਹਰ ਵਰਗ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਹਨ ਅਤੇ ਹਰ ਜ਼ਰੂਰਤਮੰਦ ਲਈ ਉਹ ਹਰ ਸਮੇਂ ਤੱਤਪਰ ਰਹਿੰਦੇ ਹਨ । ਬਸਪਾ ਅਕਾਲੀ ਗੱਠਜੋੜ ਹੋਣ ਕਾਰਨ ਸਾਡੀ ਸਮੁੱਚੀ ਟੀਮ ਜੱਥੇਦਾਰ ਭੜ੍ਹੋ ਨਾਲ਼ ਚੋਣ ਸਰਗਰਮੀਆਂ ਵਿੱਚ ਕੁੱਦੇਗੀ ਆਪ ਸਭ ਦੇ ਸਹਿਯੋਗ ਨਾਲ ਗੱਠਜੋੜ ਦੀ ਵੱਡੀ ਲੀਡ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਵੇਗੀ। ਉਨਾਂ ਸਭ ਨੂੰ ਅਕਾਲੀ ਬਸਪਾ ਗੱਠਜੋੜ ਨਾਲ਼ ਜੁੜਨ ਦੀ ਅਪੀਲ ਵੀ ਕੀਤੀ।