ਕੇਜਰੀਵਾਲ ਅਨਮੋਲ ਗਗਨ ਮਾਨ ਨੂੰ ਪਾਰਟੀ ਚੋ ਕੱਢਣ ਨਹੀ ਤਾ ਖੋਲਾਗੇ ਮੋਰਚਾ :ਗਮੀ ਕਲਿਆਣ.ਬਿਕਰਮ ਜੱਸੀ
ਅਨਮੋਨ ਗਗਨ ਮਾਨ ਵਲੋਂ ਭੀਮ ਰਾਓ ਅੰਬੇਦਕਰ ਖਿਲਾਫ ਦਿੱਤੇ ਬਿਆਨ ਦੀ ਨਿਖੇਧੀ
ਭਵਾਨੀਗੜ੍ਹ, 14 ਜੁਲਾਈ (ਗੁਰਵਿੰਦਰ ਸਿੰਘ) : ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਦੇ ਖਿਲਾਫ ਬੇਤੁਕਾ ਬਿਆਨ ਦੇ ਕੇ ਹਿੰਦੁਸਤਾਨ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹਨ। ਉਹਨਾਂ ਨੇ ਬਹੁਤ ਹੀ ਘਟੀਆ ਬਿਆਨ ਦਿੱਤਾ ਹੈ ਜਿਸਦੀ ਅੱਜ ਵਾਲਮਿਕੀ ਨੋਜਵਾਨ ਸਭਾ ਇੰਡੀਆ ਦੇ ਕੋਮੀ ਸੀਨੀਅਰ ਮੀਤ ਪ੍ਰਧਾਨ ਗਮੀ ਕਲਿਆਣ ਅਤੇ ਸ਼੍ਰੀ ਗੁਰੂ੍ ਰਵੀਦਾਸ ਵੈਲਫੇਅਰ ਸੋਸਾਇਟੀ ਦੇ ਜਿਲਾ ਪ੍ਰਧਾਨ ਬਿਕਰਮ ਸਿੰਘ ਜੱਸੀ ਵਲੋਂ ਪੁਰਜੋਰ ਨਿਖੇਧੀ ਕੀਤੀ ਗਈ ਹੈ।ਗਮੀ ਕਲਿਆਣ ਅਤੇ ਬਿਕਰਮ ਸਿੰਘ ਜੱਸੀ ਪ੍ਰਧਾਨ ਨੇ ਕਿਹਾ ਕਿ ਅਨਮੋਲ ਗਗਨ ਮਾਨ ਨੂੰ ਇਹ ਨਹੀਂ ਪਤਾ ਕਿ ਡਾ. ਭੀਮ ਰਾਓ ਅੰਬੇਦਕਰ ਕਿੰਨੇ ਪੜੇ ਲਿਖੇ ਸਨ। ਉਹਨਾਂ ਕਿੰਨੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ ਉਹਨਾਂ ਨੇ ਨਾਰੀ ਜਾਤੀ ਦੇ ਹੱਕਾਂ ਲਈ ਭਾਰਤ ਦੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਭੀਮ ਰਾਓ ਜੀ ਹਿੰਦੁਸਤਾਨ ਦਾ ਸੰਵਿਧਾਨ ਲਿਖਣ ਵਾਲੇ ਸਭ ਤੋਂ ਪਹਿਲੇ ਵਿਅਕਤੀ ਸਨ। ਓੁਹਨਾ ਨੇ ਕਿਹਾ ਕਿ ਅਨਮੋਲ ਗਗਨ ਮਾਨ ਭਾਈਚਾਰੇ ਤੋਂ ਮਾਫੀ ਮੰਗੇ ਨਹੀਂ ਉਸ ਖਿਲਾਫ ਸਖਤ ਐਕਸਨ ਲਿਆ ਜਾਵੇਗਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਗਮੀ ਕਲਿਆਣ ਨੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਚਿਤਾਵਨੀ ਭਰੇ ਲਹਿਜੇ ਚ ਆਖਿਆ ਹੈ ਕਿ ਓੁਹ ਇਸ ਤਰਾਂ ਦੇ ਬੇਤੁਕੇ ਬਿਆਨ ਦੇਣ ਵਾਲਿਆਂ ਨੂੰ ਨੱਥ ਪਾਓੁਣ ਅਤੇ ਆਪਣੀ ਪਾਰਟੀ ਚੋ ਬਾਹਰ ਦਾ ਰਸਤਾ ਦਿਖਾਉਣ ਨਹੀ ਤਾ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਖਿਲਾਫ ਵੀ ਮੋਰਚਾ ਖੋਲਿਆ ਜਾਵੇਗਾ। ਬਿਕਰਮ ਸਿੰਘ ਜੱਸੀ ਨੇ ਆਖਿਆ ਕਿ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਇਸ ਬੀਬੀ ਨੇ ਬਿਨਾ ਸੋਚੇ ਸਮਝੇ ਦਿੱਤੇ ਬਿਆਨ ਦੀ ਜਿਥੇ ਚੁਫੇਰਿਓ ਨਿੰਦਾ ਹੋ ਰਹੀ ਹੈ ਓੁਥੇ ਹੀ ਸ਼੍ਰੀ ਰਵੀਦਾਸ ਵੈਲਫੇਅਰ ਸੋਸਾਇਟੀ ਇਸ ਦੀ ਜੰਮ ਕੇ ਨਿੰਦਾ ਕਰਦੀ ਹੈ ਓੁਹਨਾ ਹੈਰਾਨੀ ਪ੍ਰਗਟ ਕੀਤੀ ਕਿ ਸੰਗਰੂਰ ਤੋ ਮੈਬਰ ਪਾਰਲੀਮੈਂਟ ਭਗਵੰਤ ਮਾਨ ਦਾ ਹਾਲੇ ਕੋਈ ਵੀ ਬਿਆਨ ਸਾਹਮਣੇ ਨਹੀ ਆਇਆ ਓੁਹਨਾ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਸਮਾਜ ਤੋ ਮੁਆਫੀ ਨਾ ਮੰਗੀ ਤਾ ਆਓੁਣ ਵਾਲੇ ਸਮੇ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ।