ਸਿਆਸੀ ਪਾਰਟੀਆਂ ਦੇ ਆਗੂਆਂ ਦਾ ਪਿੰਡਾਂ ਵਿਚ ਵਿਰੋਧ ਹੋਣਾ ਜਾਇਜ-ਜਵੰਧਾ
ਭਵਾਨੀਗੜ੍ਹ, 15 ਜੁਲਾਈ (ਗੁਰਵਿੰਦਰ ਸਿੰਘ) : ਪਿੰਡਾਂ ਅਤੇ ਸ਼ਹਿਰਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਲੋਕਾਂ ਵਲੋਂ ਵਿਰੋਧ ਹੋਣਾ ਬਿਲਕੁੱਲ ਜਾਇਜ ਹੈ।’’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਗੁਨਿੰਦਰਜੀਤ ਸਿੰਘ ਜਵੰਧਾ ਨੇ ਕੀਤਾ ਇਸ ਮੋਕੇ ਜਵੰਧਾ ਨੇ ਆਖਿਆ ਕਿ ਅਕਾਲੀ ਭਾਜਪਾ ਗੱਠਜੋੜ ਨੇ ਕਿਸਾਨ ਵਿਰੋਧੀ ਬਿਲ ਪਾਸ ਕੀਤਾ ਅਤੇ ਇਸਦੀ ਹਮਾਇਤ ਕਾਂਗਰਸ ਸਰਕਾਰ ਨੇ ਵੀ ਕੀਤੀ। ਜਦੋਂ ਲੋਕਾਂ ਵਲੋਂ ਵਿਰੋਧ ਸ਼ੁਰੂ ਹੋਇਆ ਤਾਂ ਅਕਾਲੀ ਦਲ ਨੇ ਗੱਠਜੋੜ ਤੋੜ ਲਿਆ, ਪਹਿਲਾਂ ਬਿਲ ਦੇ ਹੱਕ ਵਿਚ ਭੁਗਤ ਗਏ। ਪਹਿਲਾਂ ਅਕਾਲੀ ਦਲ ਲੋਕਾਂ ਨੰੂ ਬਿਲ ਲਾਗੂ ਹੋਣ ਦੇ ਹੱਕ ਵਿਚ ਸਮਝਾਉਂਦਾ ਰਿਹਾ ਸੀ। ਹੁਣ ਪਿੰਡਾਂ ਵਿਚ ਕਾਂਗਰਸ, ਭਾਜਪਾ ਦਾ ਜੋ ਵਿਰੋਧ ਹੋ ਰਿਹਾ ਹੈ ਇਹ ਉਹਨਾਂ ਦੀ ਹੀ ਦੇਣ ਹੈ। ਆਪ ਪਾਰਟੀ ਦਾ ਪਿੰਡਾਂ ਵਿਚ ਕੋਈ ਵਿਰੋਧ ਨਹੀਂ ਕਿਉਂਕਿ ਆਪ ਪਾਰਟੀ ਦੀ ਨਾ ਪੰਜਾਬ ਵਿਚ ਸਰਕਾਰ ਹੈ ਅਤੇ ਨਾ ਹੀ ਆਪ ਪਾਰਟੀ ਕਾਨੰੂਨਾਂ ਦਾ ਸਮਰਥਨ ਕਰਦੀ ਹੈ। ਸ. ਜਵੰਧਾ ਨੇ ਕਿਹਾ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਚਾਹੰੁਦੀ ਤਾਂ ਪੰਜਾਬ ਵਿਚ ਇਸ ਬਿਲ ਨੰੂ ਲਾਗੂ ਕਰਨ ਤੋਂ ਰੋਕ ਸਕਦੀ ਸੀ। ਕਾਂਗਰਸ ਸਰਕਾਰ ਨੇ 5ਫੀਸਦੀ ਵੀ ਵਿਰੋਧ ਨਹੀਂ ਕੀਤਾ। ਜਦੋਂ ਕਾਂਗਰਸ ਨੰੂ ਪਤਾ ਲੱਗਿਆ ਕਿ ਲੋਕ ਬਿਲ ਦੇ ਵਿਰੋਧ ਵਿਚ ਹੋ ਗਏ ਤਾਂ ਕਾਂਗਰਸ ਪਾਰਟੀ ਬਿਲ ਦਾ ਵਿਰੋਧ ਕਰਨ ਲੱਗ ਗਈ। ਸ. ਜਵੰਧਾ ਨੇ ਕਿਹਾ ਕਿ ਆਪ ਪਾਰਟੀ ਬਿਲ ਲਾਗੂ ਹੋਣ ਤੋਂ ਪਹਿਲਾਂ ਹੀ ਵਿਰੋਧ ਕਰਨ ਲੱਗ ਪਈ ਸੀ। ਆਪ ਦੇ ਐਮ ਪੀ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਇਸ ਕਾਨੂੰਨ ਦੇ ਵਿਰੋਧ ਵਿਚ ਆਵਾਜ਼ ਉਠਾਈ ਸੀ। ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਨੰੂ ਜੇਲ੍ਹਾਂ ਬਣਾਉਣ ਲਈ ਮੈਦਾਨਾਂ ਅਤੇ ਗਰਾਊਂਡਾਂ ਦੀ ਮੰਗ ਕੀਤੀ ਸੀ ਪਰੰਤੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੰੂ ਦੋ ਟੁਕ ਜਵਾਬ ਦੇ ਦਿੱਤਾ ਸੀ ਕਿ ਅਸੀਂ ਕਿਸਾਨਾਂ ਦੇ ਵਿਰੁੱਧ ਕੋਈ ਜਗ੍ਹਾ ਨਹੀਂ ਦੇ ਸਕਦੇ ਕਿਉਂਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਵਿਚ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਨਿੰਦਰਜੀਤ ਸਿੰਘ ਜਵੰਧਾ।