ਮਿੰਕੂ ਜਵੰਧਾ ਨੇ ਪਿੰਡ ਮੱਟਰਾ ਦੇ ਮਰੀਜਾਂ ਦਾ ਜਾਣਿਆ ਹਾਲ
ਭਵਾਨੀਗੜ੍ਹ, 29 ਜੁਲਾਈ (ਗੁਰਵਿੰਦਰ ਸਿੰਘ)-ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਪਿੰਡ ਮੱਟਰਾਂ ਵਿਖੇ ਉਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਕਰਨ ਲਈ ਪਹੁੰਚੇ ਜੋ ਪਿਛਲੇ ਦਿਨੀਂ ਵਾਟਰ ਵਰਕਸ ਦੇ ਗੰਦੇ ਪਾਣੀ ਕਾਰਨ ਡਾਇਰੀਆ ਦੇ ਮਰੀਜ਼ ਹੋ ਗਏ ਸਨ। ਉਨ੍ਹਾਂ ਨੇ ਆਖਿਆ ਕਿ ਜੇਕਰ ਪ੍ਰਸ਼ਾਸਨ ਦੀ ਪਹਿਲਾਂ ਇਸ ਚੀਜ਼ ਤੇ ਗੌਰ ਹੋਈ ਹੁੰਦੀ ਤਾਂ ਅੱਜ ਇਹ ਅਣਹੋਣੀ ਘਟਨਾ ਨਾ ਵਾਪਰਦੀ। ਕਿੰਨੇ ਸਮੇਂ ਤੋਂ ਲੋਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਪਰੰਤੂ ਸਰਕਾਰ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ, ਲੋਕਾਂ ਦੀ ਮੰਗ ਅਨੁਸਾਰ ਵਧੀਆ ਪਾਈਪਾਂ ਨਹੀਂ ਪਾਈਆਂ ਗਈਆਂ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਲਾਰਾ ਬਲਿਆਲ, ਕੁਲਦੀਪ ਮੁਨਸ਼ੀਵਾਲਾ, ਸੁਖਵਿੰਦਰ ਕੌਰ, ਜਸਰਾਜ ਸਿੰਘ, ਰੁਪਿੰਦਰ ਰੂਪੀ ਆਦਿ ਹਾਜਰ ਸਨ।
ਪਿੰਡ ਮੱਟਰਾਂ ਵਿਖੇ ਡਾਇਰੀਆ ਤੋਂ ਪੀੜਤ ਮਰੀਜਾਂ ਦਾ ਹਾਲ ਚਾਲ ਜਾਣਦੇ ਹੋਏ ਮਿੰਕੂ ਜਵੰਧਾ।