ਹੈਰੀਟੇਜ ਪਬਲਿਕ ਸਕੂਲ ਚ ਬੱਚਿਆਂ ਵੱਲੋ 75ਵਾਂ ਸਤੰਤਰਤਾ ਦਿਵਸ ਮਨਾਇਆ
ਭਵਾਨੀਗੜ (ਗੁਰਵਿੰਦਰ ਸਿੰਘ)ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਦੇਸ਼ ਦੀ ਅਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਸੈਨਿਕਾਂ ਨੂੰ ਤਹਿ ਦਿਲੋਂ ਸ਼ਰਧਾਂਜਲੀ ਦਿੰਦੇ ਹੋਏ ਸਾਰਿਆਂ ਨੂੰ ਸਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਦਿਨ ਨੇ ਸਾਨੂੰ ਆਜ਼ਾਦੀ ਦਾ ਇੱਕ ਨਵਾਂ ਸਵੇਰਾ ਦਿੱਤਾ ਪਰ ਇਸ ਦੇ ਨਾਲ ਹੀ ਕੁੱਝ ਅਜਿਹੇ ਜ਼ਖ਼ਮ ਵੀ ਦਿੱਤੇ ਹਨ, ਜਿਸ ਨੂੰ ਅਸੀਂ ਕਦੇਂ ਨਹੀਂ ਭੁੱਲ ਸਕਦੇ । ਉਹਨਾਂ ਨੇ ਕਿਹਾ ਕਿ ਸਾਨੂੰ ਚੰਗੇ ਨਾਗਰਿਕ ਦੇ ਕਰਤੱਬ ਨਿਭਾਉਂਦੇ ਹੋਏ ਆਜ਼ਾਦੀ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਮਹੱਤਵਪੂਰਣ ਯੋਗਦਾਨ ਦੇਣਾ ਚਾਹੀਦਾ ਹੈ । ਸਕੂਲ ਵਿੱਚ ਕੋਰੋਨਾ ਦੇ ਕਾਰਣ ਸਰਕਾਰ ਦੁਆਰਾ ਦਿੱਤੇ ਗਏ ਖਾਸ ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ । ਇਸ ਦਿਨ ਦੀ ਵਿਸ਼ੇਸ਼ਤਾ ਨੂੰ ਬਣਾਈ ਰੱਖਣ ਲਈ ਆਨਲਾਈਨ ਕਿਰਆਵਾਂ ਕਰਵਾਈਆਂ ਗਈਆਂ । ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਨੇ ਸਾਰਿਆਂ ਨੂੰ ਅਜ਼ਾਦੀ ਦੇ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ।