5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸੰਗਰੂਰ ਵਿਖੇ ਕੀਤੀ ਜਾਵੇਗੀ ਰੋਸ ਰੈਲੀ
ਭਵਾਨੀਗੜ੍ਹ,21 ਅਗਸਤ (ਗੁਰਵਿੰਦਰ ਸਿੰਘ) 3582 ਅਧਿਆਪਕ ਯੂਨੀਅਨ ਦੇ ਪ੍ਰਧਾਨ ਰਾਜਪਾਲ ਖਨੌਰੀ ਨੇ ਕਿਹਾ ਕਿ ਪੇਅ ਕਮਿਸ਼ਨ ਵਿੱਚ ਸੋਧ ਕਰਾਉਣ ਲਈ ਤੇ ਬਾਕੀ ਵਿਭਾਗੀ ਮੰਗਾਂ ਨੂੰ ਪੂਰਾ ਕਰਾਉਣ ਲਈ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸੰਗਰੂਰ ਵਿਖੇ ਵੱਡੀ ਰੋਸ ਰੈਲੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੇਅ ਕਮਿਸ਼ਨ ਸੋਧ ਕੇ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਤੇ ਨਾ ਹੀ ਸਰਕਾਰ ਨੇ ਇਹ ਦਸਿਆ ਕਿ 31/12/2015 ਤੋ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਕਿਸ ਗੁਣਾਂਕ ਨਾਲ ਤਨਖਾਹ ਦਿੱਤੀ ਜਾਵੇਗੀ। ਪੰਜਾਬ ਦੇ ਲੱਖਾਂ ਮੁਲਾਜ਼ਮਾਂ ਵਿੱਚ ਇਸ ਗੱਲ ਲਈ ਰੋਸ਼ ਹੈ ਕਿ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਸੋਧ ਕੇ ਲਾਗੂ ਨਹੀਂ ਕਰ ਰਹੀ I ਸੰਗਰੂਰ ਰੈਲੀ ਸਯੁਕਤ ਅਧਿਆਪਕ ਫਰੰਟ ਦੇ ਝੰਡੇ ਹੇਠ ਕੀਤੀ ਜਾਵੇਗੀ।ਇਸ ਮੌਕੇ 3582 ਅਧਿਆਪਕ ਯੂਨੀਅਨ ਦੇ ਸਲਾਹਕਾਰ ਸ਼ਾਮ ਪਾਤੜਾਂ, ਸੰਯੁਕਤ ਅਧਿਆਪਕ ਫਰੰਟ ਦੇ ਸੀਨੀਅਰ ਆਗੂ ਜਸਵੰਤ ਸਿੰਘ ਤੇ ਦੇਵਿੰਦਰ ਸਿੰਘ ਨੇ ਕਿਹਾ ਕਿ ਬਦਲੀ ਹੋਏ ਅਧਿਆਪਕਾ ਦੀ ਰੀਲਿਵਿੰਗ ਬਿਨਾਂ ਕਿਸੇ ਸਰਤ ਤੋ ਕੀਤੀ ਜਾਵੇ, ਬਦਲਵਾਂ ਪ੍ਰਬੰਧ ਦੀ ਸ਼ਰਤ ਹਟਾਈ ਜਾਵੇ ਅਤੇ ਡੀ ਬਾਰ ਹੋਏ ਅਧਿਆਪਕਾ ਦੀ ਡੀ ਬਾਰ ਹਟਾ ਕੇ ਇਨ੍ਹਾਂ ਸਾਰੇ ਅਧਿਆਪਕਾ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ, ਜਿਹੜੇ ਅਧਿਆਪਕਾ ਦੀ ਹੁਣ ਤੱਕ ਬਦਲੀ ਨਹੀਂ ਹੋਈ ਇਨ੍ਹਾਂ ਸਾਰੇ ਅਧਿਆਪਕਾ ਨੂੰ ਬਦਲੀ ਦਾ ਇਕ ਹੋਰ ਮੌਕਾ ਦਿੱਤਾ ਜਾਵੇ। ਸੂਬਾ ਪ੍ਰਧਾਨ ਰਾਜਪਾਲ ਖਨੌਰੀ ਨੇ ਦੱਸਿਆ ਕਿ ਰੋਸ ਰੈਲੀ ਤੋਂ ਬਾਅਦ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਤੱਕ ਰੋਸ ਮਾਰਚ ਵੀ ਕੀਤਾ ਜਾਵੇਗਾ। ਇਸ ਮੌਕੇ ਤੇ ਇਨ੍ਹਾਂ ਨਾਲ ਤਰਸੇਮ ਸਿੰਘ, ਗੁਰਵਿੰਦਰ ਸਿੰਘ, ਮੁਕੇਸ਼ ਧਾਰੀਵਾਲ, ਕੁਲਦੀਪ ਸਿੰਘ, ਜਗਬੀਰ ਸਿੰਘ, ਬਲਜੀਤ ਸਾਸਤਰੀ, ਸੁਰੇਸ਼ ਕੁਮਾਰ, ਭੁਪਿੰਦਰ ਸਿੰਘ, ਦਲਜੀਤ ਸਿੰਘ, ਸੰਦੀਪ ਸਿੰਘ ਅਤੇ ਵਰਿੰਦਰ ਸਿੰਘ ਹਾਜਿਰ ਸਨ।

5ਸਤੰਬਰ ਦੀ ਰੈਲੀ ਬਾਰੇ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਰਾਜਪਾਲ ਖਨੌਰੀ ਅਤੇ ਹੋਰ ਆਗੂ।