ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ
ਭਵਾਨੀਗੜ (ਗੁਰਵਿੰਦਰ ਸਿੰਘ ਭਵਾਨੀਗੜ੍ਹ ) ਸ੍ਰੀ ਦੁਰਗਾ ਮੰਦਰ ਘਰਾਚੋਂ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਮੰਦਿਰ ਨੂੰ ਲਾਇਟਾਂ ਤੇ ਹੋਰ ਮਨਮੋਹਕ ਸਜਾਵਟੀ ਸਮਾਨ ਨਾਲ ਸਜਾਇਆ ਗਿਆ। ਜਨਮ ਅਸ਼ਟਮੀ ਦੇ ਮੌਕੇ ਮੰਦਰਾਂ ਵਿੱਚ ਸਵੇਰ ਤੋ ਹੀ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ ਅਤੇ ਛੋਟੇ ਬੱਚਿਆ ਵਿੱਚ ਜਨਮ ਅਸ਼ਟਮੀ ਨੂੰ ਲੈ ਕੇ ਉਤਸ਼ਾਹ ਵੀ ਦੇਖਣ ਨੂੰ ਮਿਲਿਆ । ਬੱਚੇ ਭਗਵਾਨ ਕ੍ਰਿਸ਼ਨ ਜੀ ਦੀਆਂ ਫੈਂਸੀ ਡਰੇਸਾਂ ਵਿੱਚ ਨਜਰ ਆਏ। ਇਸ ਮੌਕੇ ਦੁਰਗਾ ਮੰਦਿਰ ਦੇ ਪੰਡਿਤ ਰਾਮ ਲਖਣ ਸ਼ਰਮਾ ਗੰਗੋਤਰੀ ਵਾਲੇ ਨਾਲ ਗੱਲਬਾਤ ਕਰਦਿਆ ਉਹਨਾ ਦੱਸਿਆ ਕਿ ਮੰਦਰ ਵਿੱਚ ਸਵੇਰ ਤੋ ਹੀ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ ਸੰਗਤਾਂ ਲਈ ਸਾਡੇ ਮੰਦਿਰ ਦੇ ਕਲੱਬ ਸ਼੍ਰੀ ਬਾਲਾ ਜੀ ਜਾਗਰਣ ਮੰਡਲੀ ਵੱਲੋ ਛੋਲੇ-ਪੂਰੀ ਦਾ ਲੰਗਰ ਲਗਾਇਆ ਗਿਆ ਅਤੇ ਰਾਤ ਨੂੰ ਜਾਗਰਣ ਤੋ ਬਾਅਦ ਰਾਤ 12 ਵਜੇ ਕ੍ਰਿਸ਼ਨ ਭਗਵਾਨ ਜੀ ਨੂੰ ਭੋਗ ਲਗਾ ਕੇ ਜਨਮਦਿਨ ਮਨਾਇਆ ਜਾਵੇਗਾ। ਇਸ ਮੌਕੇ ਕਲੱਬ ਮੈਂਬਰ ਅਕਸ਼ੇ ਸ਼ਰਮਾ ਮਿੱਤਲ, ਹੈਪੀ ਮਿੱਤਲ, ਨਵਜੋਤ ਗਰਗ, ਗੋਰਾ, ਲੱਕੀ ਸਮੇਤ ਹੋਰ ਵੀ ਕਲੱਬ ਮੈਂਬਰ ਹਾਜ਼ਰ ਸਨ ।