ਅਜ਼ਾਦੀ ਦਾ ਅਮ੍ਰਿਤ ਮਹਾਉਤਸਵ ਮਨਾਇਆ ਗਿਆ
ਭਵਾਨੀਗੜ (ਗੁਰਵਿੰਦਰ ਸਿੰਘ) ਰਹਿਬਰ ਫਾਉਡੇਸਨ ਵਿਖੇ ਅਜ਼ਾਦੀ ਦਾ ਅਮ੍ਰਿਤ ਮਹਾਉਤਸਵ ਮਨਾਇਆ ਗਿਆ। ਸਾਡਾ ਦੇਸ ਭਾਰਤ ਦੀ ਅਜ਼ਾਦੀ ਦੀ 75 ਵੀਂ ਵਰੇਗੰਡ ਮਨਾ ਰਿਹਾ ਹੈ। ਇਸ ਮੌਕੇ ਚੇਅਰਮੈਨ ਰਹਿਬਰ ਫਾਉਡੇਸਨ ਡਾH ਐਮHਐਸ ਖਾਨ ਜੀ ਨੇ ਦੱਸਿਆ ਕਿ ਭਾਰਤ ਸਰਕਾਰ ਦੁਬਾਰਾ ਆਯੂਸ਼ ਮੰਤਰਾਲੇ ਨੇ ਸਾਰੇ ਆਯੂੂਸ਼ ਮੈਡੀਕਲ ਕਾਲਜਾਂ ਨੂੰ ਆਜ਼ਾਦੀ ਦਾ ਅਮ੍ਰਿਤ ਮਹਾਉਤਸਵ ਵੱਡੇ ਪੱਧਰ ਤੇ ਮਨਾਉਣ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।ਇਸ ਮੌਕੇ ਰਹਿਬਰ ਆਯੂਰਵੈਦਿਕ ਅਤੇ ਯੂਨਾਨੀ ਮੈਡੀਕਲ ਕਾਲਜ ਵਿਖੇ ਟਰੀਪਲਾਂਟਸ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾH ਸਿਰਾਜੁਨੰਬੀ ਜਾਫਰੀ ਜੀ ਦੇ ਸਮੂਹ ਸਟਾਫ ਅਤੇ ਵਿਿਦਆਰਥੀਆ ਵੱਲੋਂ ਔਸ਼ਦੀ ਪੌਦੇ ਰਹਿਬਰ ਫਾਉਡੇਸਨ ਨੂੰ ਭੇਟ ਕੀਤੇ ਗਏ। ਅਧਿਆਪਕ ਸਾਹਿਬਾਨ ਅਤੇ ਵਿਿਦਆਰਥੀਆਂ ਵੱਲੋਂ ਔਸ਼ਦੀ ਪੌਦੇੇ ਹਰਬਲ ਗਾਰਡਨ ਵਿਚ ਵੱਧਣ ਲਈ ਪੇਸ਼ ਕੀਤੇ ਗਏ ਅਤੇ ਹਰਬਲ ਦਵਾਈ ਦੀ ਮਹੱਤਤਾ ਬਾਰੇ ਦੱਸਿਆ ਤੇ ਲੋਕ ਹਿੱਤ ਵਿੱਚ ਪ੍ਰਚਾਰ ਪਸਾਰ ਦਾ ਫੈਸਲਾ ਲਿਆ ਗਿਆ ਤਾਂ ਜੋ ਸਾਰੇ ਸਕੂਲ ਕਾਲਜ ਪੱਧਰ ਤੇ ਪੌਦੇ ਲਗਾਏ ਜਾਣ। ਇਸ ਸਮੇ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਸਾਮਿਲ ਸਨ।