ਕਬੀਰ ਪੱਥੀ ਸਤਿਗੁਰੂ ਮਹਾਰਾਜ ਦਾ 71ਵਾਂ ਜਨਮ ਦਿਹਾੜਾ ਮਨਾਇਆ
ਸੰਗਰੂਰ,8 ਸਤੰਬਰ (ਜਗਸੀਰ ਲੌਂਗੋਵਾਲ ) -
ਕਬੀਰਪੰਥੀ,ਗਿਆਨ ਦੇ ਧਨੀ, ਸਮਾਜ ਸੁਧਾਰ ਅਤੇ ਸੱਚ ਦੇ ਸੰਘਰਸ਼ ਲਈ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਸਤਿਗੁਰੂ ਰਾਮਪਾਲ ਮਹਾਰਾਜ ਦਾ 71ਵਾਂ ਅਵਤਾਰ ਦਿਵਸ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਸਤਿਲੋਕ ਆਸ਼ਰਮ ਧੂਰੀ ਵਿਖੇ ਅੱਜ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਸਮੇਂ ਅਵਤਾਰ ਦਿਵਸ ਸੰਬੰਧੀ ਸਤਿਗੁਰੂ ਗਰੀਬ ਦਾਸ ਜੀ ਦੀ ਅੰਮ੍ਰਿਤਮਈ ਬਾਣੀ ਦੇ ਤਿੰਨ ਦਿਨਾਂ ਤੋਂ ਚੱਲ ਰਹੇ ਅਖੰਡ ਪਾਠਾਂ ਦੇ ਭੋਗ ਵੀ ਪਾਏ ਗਏ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ । ਇਸ ਮੌਕੇ ਪੈਰੋਕਾਰਾਂ ਵਲੋਂ ਧੂਰੀ ਆਸ਼ਰਮ ਵਿਖੇ ਮਾਨਵਤਾ ਭਲਾਈ ਲਈ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆ ਨੇ ਖੂਨਦਾਨ ਕੀਤਾ। ਜਿਕਰਯੋਗ ਹੈ ਕਿ ਅਵਤਾਰ ਦਿਵਸ ਸਤਿਲੋਕ ਆਸ਼ਰਮ ਧੂਰੀ ਪੰਜਾਬ ਤੋਂ ਇਲਾਵਾ ਸਤਿਲੋਕ ਆਸ਼ਰਮ ਮੁੰਡਕਾ ਦਿੱਲੀ, ਕੁਰੂਕਸ਼ੇਤਰ,ਰੋਹਤਕ,ਭਿਵਾਨੀ ਨੇਪਾਲ ਅਤੇ ਦੇਸ਼ ਵਿਦੇਸ਼ ਵੀ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸਤਿਗੁਰੂ ਜੀ ਦੇ ਕਰੋੜਾਂ ਪੈਰੋਕਾਰਾਂ ਉਨ੍ਹਾਂ ਦਾ ਅਨਮੋਲ ਸਤਿਸੰਗ ਘਰਾਂ ਵਿਚ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲਾਈਵ ਸੁਣਿਆ। ਇਸ ਦਿਨ ਸ਼ਰਧਾਲੂਆਂ ਨੇ ਸੋਸਲ ਮੀਡੀਆ ਰਾਹੀਂ ਸਤਿਗੁਰੂ ਰਾਮਪਾਲ ਮਹਾਰਾਜ ਜੀ ਦੁਆਰਾ ਦਿੱਤੇ ਜਾ ਰਹੇ ਵਿਲੱਖਣ ਗਿਆਨ ਅਤੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਸਮਾਜ ਸੁਧਾਰ ਦੇ ਕਾਰਜਾਂ ਦੀ ਵਿਸ਼ੇਸ਼ ਜਾਣਕਾਰੀ ਵੀ ਦਿੱਤੀ । ਉਹਨਾਂ ਦੱਸਿਆ ਕਿ ਸਤਿਗੁਰੂ ਰਾਮਪਾਲ ਮਹਾਰਾਜ ਜੀ ਪੂਰੇ ਸਮਾਜ ਨੂੰ ਦਹੇਜ ਮੁਕਤ, ਭ੍ਰਿਸ਼ਟਾਚਾਰ ਮੁਕਤ,ਅਸ਼ਲੀਲਤਾ ਮੁਕਤ ਅਤੇ ਦੁੱਖ ਮੁਕਤ ਬਣਾਉਣਾ ਚਾਹੁੰਦੇ ਹਨ ਜਿਸ ਲਈ ਉਹਨਾਂ ਦੇ ਕਰੋੜਾਂ ਸ਼ਰਧਾਲੂ ਦਿਨ ਰਾਤ ਮਿਹਨਤ ਕਰ ਰਹੇ ਹਨ


Indo Canadian Post Indo Canadian Post