ਪੰਜਾਬ ਦੇ ਸਰਪੰਚ ਅਤੇ ਪੰਚ 15 ਸਤੰਬਰ ਨੂੰ ਘੇਰਨਗੇ ਪਟਿਆਲਾ ਮੋਤੀ ਮਹਿਲ
ਭਵਾਨੀਗੜ੍ਹ 12 ਸਤੰਬਰ (ਗੁਰਵਿੰਦਰ ਸਿੰਘ) ਪੰਚਾਇਤ ਯੂਨੀਅਨ ਪੰਜਾਬ ਇਕਾਈ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਸੰਗਰੂਰ ਭਵਾਨੀਗੜ੍ਹ ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਮੱਟਰਾਂ ਦੀ ਅਗਵਾਈ ਹੇਠ ਪੰਚਾਂ ਤੇ ਸਰਪੰਚਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪੰਚਾਇਤ ਯੂਨੀਅਨ ਦੀਆਂ ਮੰਗਾਂ ਸਬੰਧੀ ਵਿਚਾਰ ਚਰਚਾ ਵੀ ਕੀਤੀ ਗਈ ਬਲਾਕ ਦੇ ਪ੍ਰਧਾਨ ਜਗਤਾਰ ਸਿੰਘ ਮੱਟਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਚਾਂ ਸਰਪੰਚਾਂ ਦੀਆਂ ਮੰਗਾਂ ਨੂੰ ਜਾਣ ਬੁੱਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸਰਪੰਚਾਂ ਪੰਚਾਂ ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 15 ਸਤੰਬਰ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਤੇ ਉਨ੍ਹਾਂ ਨਾਲ ਸਾਹਿਬ ਸਿੰਘ ਸਰਪੰਚ ਭੜ੍ਹੋ, ਬਲਵੰਤ ਸਿੰਘ ਸਰਪੰਚ ਨਦਾਮਪੁਰ, ਲਖਵੀਰ ਸਿੰਘ ਸਰਪੰਚ ਲੱਖੇਵਾਲ, ਹਰਪ੍ਰੀਤ ਸਿੰਘ ਸਰਪੰਚ ਮਾਝਾ, ਜੀਵਨ ਸਿੰਘ ਸਰਪੰਚ ਰਾਏ ਸਿੰਘ ਵਾਲਾ, ਪਰਮਜੀਤ ਸਿੰਘ ਸਰਪੰਚ ਹਰਕ੍ਰਿਸ਼ਨਪੁਰਾ, ਜੋਗਿੰਦਰ ਸਿੰਘ ਸਰਪੰਚ ਰਾਜਪੁਰਾ, ਤੇਜਿੰਦਰ ਸਿੰਘ ਢੀਂਡਸਾ ਚੰਨੋ, ਪੱਪੂ ਰਾਮ ਸਰਪੰਚ ਰੋਸ਼ਨ ਵਾਲਾ, ਡਾ ਗੁਰਜੰਟ ਸਿੰਘ ਸਰਪੰਚ ਬਖੋਪੀਰ ਸਮੇਤ ਬਲਾਕ ਦੇ ਪੰਚ ਸਰਪੰਚ ਮੌਜੂਦ ਸਨ।