ਬਾਬਾ ਪੀਰ ਭਵਾਨੀਗੜ ਵਿਖੇ ਸਲਾਨਾ ਓੁਰਸ 16 ਨੂੰ
ਮਸ਼ਹੂਰ ਕਵਾਲ ਲਵਾਓੁਣਗੇ ਹਾਜਰੀ :ਬਾਬਾ ਭੋਲਾ ਖਾਨ
ਭਵਾਨੀਗੜ (ਗੁਰਵਿੰਦਰ ਸਿੰਘ) ਹਰ ਸਾਲ ਦੀ ਤਰਾਂ ਇਸ ਸਾਲ ਵੀ ਪੀਰ ਸਈਅਦ ਖਾਨਗਾਹ ਬਾਬਾ ਪੀਰ ਭਵਾਨੀਗੜ ਵਿਖੇ ਸਲਾਨਾ ਓੁਰਸ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਵਾਲ ਪੀਰਾ ਦਾ ਗੁਣਗਾਨ ਕਰਨਗੇ ਤੇ ਆਪਣੀਆਂ ਕਵਾਲੀਆ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਅੱਜ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਬਾਬਾ ਪੀਰ ਭਵਾਨੀਗੜ ਦੇ ਗੱਦੀ ਨਸ਼ੀਨ ਬਾਬਾ ਭੋਲਾ ਖਾਨ ਨੇ ਦੱਸਿਆ ਕਿ ਆਓੁਣ ਵਾਲੀ 16 ਤਰੀਖ ਦਿਨ ਵੀਰਵਾਰ ਨੂੰ ਸਲਾਨਾ ਓੁਰਸ ਮਨਾਇਆ ਜਾ ਰਿਹਾ ਹੈ ਓੁਹਨਾ ਦੱਸਿਆ ਕਿ ਸ਼ਾਮ ਪੰਜ ਵਜੇ ਚਾਦਰ ਦੀ ਰਸਮ ਕੀਤੀ ਜਾਵੇਗੀ ਤੇ ਦੇਰ ਰਾਤ ਤੱਕ ਕਵਾਲ ਆਪਣੀਆਂ ਕਵਾਲੀਆ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਓੁਹਨਾ ਦੱਸਿਆ ਕਿ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ ਜਿਸ ਵਿੱਚ ਛੋਲੇ ਪੂਰੀਆਂ ਤੇ ਜਲੇਬੀਆ ਦਾ ਲੰਗਰ ਚੱਲਦਾ ਰਹੇਗਾ। ਓੁਹਨਾ ਕਿਹਾ ਕਿ ਇਸ ਧਾਰਮਿਕ ਸਥਾਨ ਨੇ ਸ਼ਹਿਰ ਦੇ ਹਰ ਧਰਮ ਦੇ ਲੋਕ ਹਾਜਰੀਆ ਭਰਦੇ ਹਨ ਤੇ ਬਾਬਾ ਪੀਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ । ਓੁਹਨਾ ਸ਼ਹਿਰ ਵਾਸੀਆਂ ਨੂੰ ਆਓੁਣ ਵਾਲੇ ਵੀਰਵਾਰ ਨੂੰ ਸਲਾਨਾ ਓੁਰਸ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ।