ਸ਼ੋਸਲ ਮੀਡੀਆ ਤੇ ਜਾਤੀ ਸੁਚਕ ਸ਼ਬਦ ਵਰਤੇ ਜਾਣ ਤੋ ਮਾਮਲਾ ਭਖਿਆ
ਮਨੂਵਾਦੀ ਸੋਚ ਨੂੰ ਤਕੜੇ ਹੋ ਕੇ ਟੱਕਰਾਂਗੇ- ਕਲਿਆਣ.ਸ਼ਮਸੇਰ ਬੱਬੂ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਕਾਂਗਰਸ ਹਾਈਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਸੋਹ ਚੁੱਕੇ ਜਾਣ ਤੋ ਬਾਅਦ ਰਾਜਨੀਤਕ ਲੋਕਾਂ ਨੇ ਪਾਰਟੀ ਬਾਜੀ ਤੋਂ ਉਪਰ ਉਠ ਕੇ ਖੁਸ਼ੀ ਮਨਾਈ ਤੇ ਸ਼ੋਸਲ ਮੀਡੀਆ ਤੇ ਵਧਾਈਆ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਪਰ ਸ਼ੋਸਲ ਮੀਡੀਆ ਦੇ ਫੇਸਬੁੱਕ ਅਕਾਓੁਟ ਤੇ ਗਲਤ ਕੋਮੈਟ ਕੀਤੇ ਜਾਣ ਤੋ ਬਾਅਦ ਮਾਮਲਾ ਭਖਦਾ ਨਜਰ ਆ ਰਿਹਾ ਹੈ ਜਿਸ ਸਬੰਧੀ ਪ੍ਰਧਾਨ ਗਮੀ ਕਲਿਆਣ ਤੇ ਸ਼ਮਸ਼ੇਰ ਬੱਬੂ ਪ੍ਰਧਾਨ ਰੰਗਰੇਟੇ ਗੁਰੂ ਕੇ ਬੇਟੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੁੱਠੀ ਭਰ ਮਨੂਵਾਦੀ ਸੋਚ ਦੇ ਬੰਦਿਆਂ ਨੇ ਜਾਤੀਵਾਦ ਨੂੰ ਨਿਸ਼ਾਨਾ ਬਣਾਉਂਦਿਆਂ ਭਵਾਨੀਗੜ੍ਹ ਤੋ ਗੁਰਬਚਨ ਸਿੰਘ ਅਤੇ ਇੱਕ ਹੋਰ ਲੜਕੀ ਲਵਦੀਪ ਸੰਧੂ ਨੇ ਸੋਸ਼ਲ ਮੀਡੀਆ ਫੇਸਬੁੱਕ ਤੇ ਜਾਤੀਸੂਚਕ ਭੱਦੀ ਸ਼ਬਦਾਵਲੀ ਅਪਸ਼ਬਦ ਲਿਖੇ ਜਿਸ ਨਾਲ ਬਹੁਜਨ ਸਮਾਜ ਨੂੰ ਭਾਰੀ ਠੇਸ ਪਹੁੰਚੀ ਹੈ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ ਗਮੀ ਕਲਿਆਣ ਅਤੇ ਸ਼ਮਸੇਰ ਬੱਬੂ ਪ੍ਰਧਾਨ ਰੰਗਰੇਟਾ ਦਲ ਨੇ ਭਵਾਨੀਗੜ੍ਹ ਵਿਖੇ ਡੀ ਐਸ ਪੀ ਭਵਾਨੀਗੜ੍ਹ ਨੂੰ ਪਰਚਾ ਦਰਜ਼ ਕਰਵਾਉਣ ਦੀ ਦਰਖ਼ਾਸਤ ਤੋਂ ਬਾਅਦ ਪੱਤਰਕਾਰਾਂ ਨਾਲ ਸਾਂਝੇ ਕੀਤੇ । ਉਨਾਂ ਕਿਹਾ ਕਿ ਹੁਣ ਬਹੁਜਨ ਸਮਾਜ ਪੜ੍ਹ ਲਿਖ ਕੇ ਜਾਗਰੂਕ ਹੋ ਗਿਆ ਹੈ ਜੋ ਵੀ ਮਨੂਵਾਦੀ ਸੋਚ ਨੂੰ ਉਜਾਗਰ ਕਰੇਗਾ ਅਸੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਇੱਕੀਆ ਦੀ ਇਕੱਤੀ ਨਾਲ ਭਾਜੀ ਮੋੜਾਂਗੇ । ਉਨਾਂ ਭਵਾਨੀਗੜ੍ਹ ਪੁਲਿਸ ਪ੍ਰਸ਼ਾਸਨ ਕੋਲ ਐਸ ਸੀ ਐਕਟ 295 ਏ ਦਾ ਪਰਚਾ ਦਰਜ਼ ਕਰਾਉਣ ਦੀ ਦਰਖ਼ਾਸਤ ਤੋਂ ਬਾਅਦ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾਂ ਦੋਨਾਂ ਨੂੰ ਜਲਦੀ ਤੋਂ ਜਲਦੀ ਗਿ੍ਫਤਾਰ ਕਰ ਜੇਲ੍ਹ ਵਿੱਚ ਸੁੱਟਿਆ ਜਾਵੇ ਨਹੀਂ ਤਾ ਅਸੀ ਸਭਾ ਦੇ ਨਾਲ ਨਾਲ ਹੋਰ ਧਾਰਮਿਕ ਅਤੇ ਸਮਾਜਿਕ ਨੇਤਾ ਜੱਥੇਬੰਦੀਆਂ ਨੂੰ ਨਾਲ ਲੈ ਕੇ ਸੜਕਾਂ ਤੇ ਉਤਰਾਂਗੇ ਕਿਉਂਕਿ ਬਹੁਜਨ ਸਮਾਜ ਨੂੰ ਇਸ ਨਾਲ ਭਾਰੀ ਸੱਟ ਵੱਜੀ ਹੈ ਅਗਰ ਕਾਰਵਾਈ ਮੱਠੀ ਰਹੀ ਤਾ ਸਾਨੂੰ ਵੱਡਾ ਸੰਘਰਸ਼ ਵਿੱਡਣ ਲਈ ਮਜਬੂਰ ਹੋਣਾ ਪਵੇਗਾ। ਇਸ ਮੋਕੇ ਅਮਰਜੀਤ ਸਿੰਘ (ਪ੍ਰਧਾਨ ਵਾਲਮੀਕਿ ਭਵਨ )ਗੁਰੀ ਮਹਿਰਾ ( ਵਾਇਸ ਪ੍ਰਧਾਨ ਵਾਲਮੀਕਿ ਭਵਨ) ਗਗਨ ਦਾਸ (ਖਜਾਨਚੀ ਵਾਲਮੀਕਿ ਭਵਨ) ਸੁਖਪਾਲ ਸਿੰਘ ਸੈਂਟੀ ਹੈਪੀ ਡੀ,ਜੇ ਅਜੇ ਕੁਮਾਰ ਹਾਜਰ ਸਨ। ਪੁਲਸ ਨੇ ਜਾਚ ਸ਼ੁਰੂ ਕਰ ਦਿਤੀ ਹੈ।