ਪੰਚਾਇਤ ਯੂਨੀਅਨ ਦੀ ਮੰਗਾਂ ਨੂੰ ਲੈਕੇ ਮੀਟਿੰਗ
ਸੂਬਾ ਪ੍ਰਧਾਨ ਗੁਰਮੀਤ ਸਿੰਘ ਫਤਿਹਗੜ੍ਹ ਸਾਹਿਬ ਭਵਾਨੀਗੜ ਪੁੱਜੇ
ਭਵਾਨੀਗੜ੍ਹ, 21 ਸਤੰਬਰ (ਗੁਰਵਿੰਦਰ ਸਿੰਘ) ਆਪਣੀਆਂ ਮੰਗਾਂ ਨੂੰ ਲੈਕੇ ਅੱਜ ਇੱਥੇ ਬਲਾਕ ਸੰਮਤੀ ਦਫਤਰ ਵਿਖੇ ਬਲਾਕ ਦੇ ਸਰਪੰਚਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਚਾਇਤ (ਸਰਪੰਚ ) ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਫਤਿਹਗੜ੍ਹ ਸਾਹਿਬ ਨੇ  ਕਿਹਾ ਕਿ ਅੱਜ ਪੰਚਾਇਤੀ ਨੁਮਾਇੰਦੇ ਸਰਕਾਰਾਂ ਦੇ ਸਿਰਫ ਬਿਨ ਤਨਖਾਹ ਨੌਕਰ ਬਣ ਕੇ ਰਹਿ ਗਏ ਹਨ । ਉਹ ਆਪਣਾ ਘਰ ਫੂਕ ਕੇ ਕੰਮ ਕਰ ਰਹੇ ਹਨ ਤੇ ਵਧ ਰਹੀ ਮਹਿੰਗਾਈ ਅਨੁਸਾਰ ਕੋਈ ਭੱਤਾ ਨਹੀਂ ਦਿੱਤਾ ਜਾਂਦਾ । ਉਨ੍ਹਾਂ ਕਿਹਾ ਕਿ ਪੰਚਾਇਤੀ ਨੂੰ ਕੰਮ ਸਰਕਾਰੀ ਰੇਟਾਂ ਅਨੁਸਾਰ ਕਰਨੇ ਪੈ ਰਹੇ ਹਨ, ਜਦੋਂ ਕਿ ਉਨ੍ਹਾਂ ਨੂੰ ਇੱਟਾਂ ਵਗੈਰਾ ਮਾਰਕੀਟ ਰੇਟ ਤੇ ਖਰੀਦਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਸੂਬਾ ਪੱਧਰ ਆਪਣੇ ਮਸਲਿਆਂ ਤੇ ਸੰਘਰਸ਼ ਕਰ ਰਹੀ ਹੈ, ਇਸ ਲਈ ਸਮੂਹ ਪੰਚਾਇਤਾਂਨੂੰ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਮੌਕੇ ਬਲਾਕ ਪ੍ਰਧਾਨ ਜਗਤਾਰ ਸਿੰਘ ਮੱਟਰਾਂ ਨੇ ਯੂਨੀਅਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਸਾਹਬ ਸਿੰਘ ਭੜੋ, ਵਰਿੰਦਰ ਕੁਮਾਰ ਪੰਨਵਾਂ,ਹਿੰਮਤ ਸਿੰਘ ਕਾਲਾਝਾੜ, ਸਿਮਰਨਜੀਤ ਸਿੰਘ ਫੁੰਮਣਵਾਲ ,ਲਖਵੀਰ ਸਿੰਘ ਲੱਖੇਵਾਲ,ਗੁਰਜੰਟ ਸਿੰਘ ਸਰਪੰਚ ਬਖ਼ੋਪੀਰ,ਮੇਹਰ ਸਿੰਘ ਸਰਪੰਚ ਬਖਤੜੀ,ਗੁਰਦੇਵ ਸਿੰਘ ਸਰਪੰਚ ਬਾਲਦ ਕਲਾਂ,ਅਮਰ ਸਿੰਘ ਸਰਪੰਚ ,ਹਰਮੇਲ ਸਿੰਘ ਸਰਪੰਚ ਬਲਿਆਲ, ਅਮਰੇਲ ਸਿੰਘ ਸਰਪੰਚ ਬਲਿਆਲ, ਪ੍ਰੇਮ ਸਿੰਘ ਦਿਆਲਗੜ੍ਹ,ਸੁਖਵਿੰਦਰ ਸਿੰਘ ਆਲੋਅਰਖ ਸਮੇਤ ਸਮੁੱਚੇ ਸਰਪੰਚ ਹਾਜਰ ਸਨ। 

Indo Canadian Post Indo Canadian Post