ਸ਼ੈਲਰ ਮਾਲਕਾਂ ਦੀਆਂ ਮੰਗਾਂ ਨੂੰ ਲੈਕੇ ਜੀਵਨ ਗਰਗ ਦੀ ਕੇਦਰੀ ਮੰਤਰੀ ਗੋਇਲ ਨਾਲ ਮੁਲਾਕਾਤ
ਭਵਾਨੀਗੜ੍ਹ ,28ਸਤੰਬਰ (ਗੁਰਵਿੰਦਰ ਸਿੰਘ) ਕੇਂਦਰ ਸਰਕਾਰ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ ਗੋਇਲ ਭਾਰਤੀ ਖੁਰਾਕ ਨਿਗਮ ਦੇ ਖੇਤਰੀ ਨਿਰਦੇਸ਼ਕ ਜੀਵਗ ਗਰਗ ਨਾਲ ਮੀਟਿੰਗ ਕੀਤੀ ਜਿਸ ਵਿਚ ਜੀਵਨ ਗਰਗ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸਰਮਾਂ ਸਮੇਤ ਚਾਵਲ ਉਦਯੋਗਪਤੀਆਂ ਦੀ ਕੀਤੀ ਮੰਗ ਮੰਨਣ ਲਈ ਖੁਰਾਕ ਮੰਤਰੀ ਵੱਲੋਂ ਇਸ ਸੈਸਨ ਵਿਚ ਉਹੀ ਪੁਰਾਣੀ ਨੀਤੀ ਨੂੰ ਲਾਗੂ ਕਰਨ ਲਈ ਧੰਨਵਾਦ ਪ੍ਰਗਟ ਕੀਤਾ ਗਿਆ, ਜੀਵਨ ਗਰਗ ਨੇ ਦੱਸਿਆ ਕਿ ਮੰਤਰੀ ਪੀਯੂਸ ਗੋਇਲ ਨੇ ਖੁਸ਼ੀ ਜਾਹਰ ਕੀਤੀ ਕਿ ਪੰਜਾਬ ਸਭ ਤੋਂ ਵੱਡੇ ਅਨਾਜ ਉਤਪਾਦਕ ਸੂਬਿਆਂ ਵਿੱਚੋਂ ਇੱਕ ਹੈ ਜਿਸ ਵਿੱਚ ਐਫਸੀਆਈ ਸਮੇਤ ਪੰਜਾਬ ਦੀਆਂ ਵੱਖ ਵੱਖ ਖ੍ਰੀਦ ਏਜੰਸੀਆਂ ਵੱਲੋਂ ਕੀਤੇ ਗਏ ਪ੍ਰਬੰਧ ਜਿਸ ਵਿਚ ਤੇਜੀ ਨਾਲ ਖ੍ਰੀਦ ਅਤੇ ਇਸ ਦੇ ਭੰਡਾਰ ਸਮੇਤ ਕਿਸਾਨਾਂ ਨੂੰ ਪੇਮੈਂਟ ਦੀ ਅਦਾਇਗੀ ਸਲਾਘਾਯੋਗ ਹੈ,ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਸੀਜਨ ਵਿਚ ਏਜੰਸੀਆਂ ਵੱਲੋਂ ਕੰਮ ਬਿਹਤਰ ਢੰਗ ਨਾਲ ਕੀਤਾ ਜਾਵੇਗਾ ।ਕੇਂਦਰੀ ਖੁਰਾਕ ,ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ ਗੋਇਲ ਨੇ ਕਿਹਾ ਕਿ ਜਿੱਥੇ ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਅਦਾਇਗੀ ਕਰਕੇ ਪਾਰਦਰਸ਼ਤਾ ਹੋਵੇਗੀ ,ਉੱਥੇ ਬਿਹਤਰ ਕੁਸਲਤਾ ਹੋਵੇਗੀ ।ਇਸ ਦੌਰਾਨ ਪੰਜਾਬ ਗਰੀਬ ਕਲਿਆਣ ਯੋਜਨਾ ਦੇ ਅਧੀਨ ਅਨਾਜ ਦੀ ਸਪਲਾਈ ਸਹੀ ਨਾਂ ਕਰਨ ਅਤੇ ਸਾਰੇ ਲੋੜਵੰਦ ਲੋਕਾਂ ਨੂੰ ਪੂਰਾ ਲਾਭ ਨਾ ਮਿਲਣ ਦਾ ਮੁੱਦਾ ਵੀ ਉਠਾਇਆ ਗਿਆ ਜਿਸ ਬਾਰੇ ਕੇਂਦਰੀ ਮੰਤਰੀ ਨੇ ਉੱਚ ਪੱਧਰੀ ਜਾਂਚ ਦਾ ਭਰੋਸਾ ਦਿੱਤਾ।ਉਨ੍ਹਾਂ ਇਹ ਵੀ ਦੁਹਰਾਇਆ ਕਿ ਪੰਜਾਬ ਦੇ ਮਿਹਨਤੀ ਚੌਲ ਉਦਯੋਪਤੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ।