ਕਿਸਮੇ ਕਿਤਨਾ ਹੈ ਦਸ ਰਿਆਲਟੀ ਸ਼ੋਅ ਚ ਮਸਤੂਆਣਾ ਟੀਮ ਨੇ ਮਾਰੀ ਬਾਜੀ
ਅਕਾਲ ਗੱਤਕਾ ਗਰੁੱਪ ਦੀ ਟੀਮ ਮਨਬੀਰ ਸਿੰਘ (ਕੁਹਾੜਾ) ਦੀ ਅਗਵਾਈ ਚ ਪਹਿਲਾ ਸਥਾਨ ਕੀਤਾ ਪ੍ਰਾਪਤ
ਸੰਗਰੂਰ (ਗੁਰਵਿੰਦਰ ਸਿੰਘ) ਆਪਣੇ ਜਜ਼ਬੇ ਨੂੰ ਕਾਇਮ ਰੱਖਣ ਲਈ ਅਤੇ ਆਪਣੇ ਜਜ਼ਬੇ ਨੂੰ ਲੋਕਾਂ ਤਕ ਲੈ ਕੇ ਆਉਣ ਲਈ ਭਾਰਤ ਵਿੱਚ ਵੱਖ ਵੱਖ ਰਿਐਲਿਟੀ ਸ਼ੋਅ ਚੱਲ ਰਹੇ ਹਨ ਉਥੇ ਹੀ ਭਾਰਤ ਦਾ ਮਸ਼ਹੂਰ "ਕਿਸਮੇ ਕਿਤਨਾ ਹੈ ਦਮ" ਰਿਐਲਿਟੀ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਗਿੱਧਾ ਭੰਗੜਾ ਡਾਂਸ ਸਿੰਘ ਡਰਾਇੰਗ ਆਰਟ ਮਾਡਲਿੰਗ ਕਵਿਤਾ ਗੱਤਕਾ ਆਦਿ ਹੋਰ ਵੀ ਟੈਲੇਂਟਡ ਸ਼ੋਅ ਕਰਵਾਏ ਗਏ। ਜਿਸ ਵਿੱਚ ਅਕਾਲ ਗੱਤਕਾ ਗਰੁੱਪ ਮਸਤੂਆਣਾ ਸਾਹਿਬ (ਸੰਗਰੂਰ) ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਿੱਖੀ ਸਿਧਾਂਤਾਂ ਅਤੇ ਆਪਣੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ । ਇਸ ਮੌਕੇ ਜਾਣਕਾਰੀ ਦਿੰਦਿਆਂ ਮਨਬੀਰ ਸਿੰਘ (ਕੁਹਾਡ਼ਕਾ) ਅਕਾਲ ਗੱਤਕਾ ਗਰੁੱਪ ਮਸਤੂਆਣਾ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਭਰ ਵਿੱਚ ਵੱਖ ਵੱਖ ਰਿਐਲਿਟੀ ਸ਼ੋਅ ਚੱਲ ਰਹੇ ਹਨ ਜਿਸ ਵਿੱਚ ਆਪਣੇ ਜਜ਼ਬੇ ਅਤੇ ਆਪਣੇ ਟੈਲੇਂਟ ਨੂੰ ਬਿਨਾਂ ਕਿਸੇ ਡਰ ਤੋਂ ਅੱਗੇ ਲਿਆ ਸਕਦੇ ਹਾਂ ਉੱਥੇ ਹੀ ਸਾਡੀ ਮਸਤੂਆਣਾ ਸਾਹਿਬ ਦੀ ਟੀਮ ਗੱਤਕਾ ਗਰੁੱਪ ਨੇ ਆਪਣੇ ਟੈਲੇਂਟ ਨਾਲ ਗੱਤਕੇ ਦੇ ਵੱਖ-ਵੱਖ ਕਰਤੱਵ ਕਰ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਟੀਮਾਂ ਨੇ ਆਪਣਾ ਕਰਤੱਵ ਪੇਸ਼ ਕੀਤਾ ਪਰ ਮਸਤੂਆਣਾ ਸਾਹਿਬ ਦੀ ਟੀਮ ਨੇ ਪੂਰੇ ਦੇਸ਼ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਉਨ੍ਹਾਂ ਨਾਲ ਭਾਈ ਬਹਿਲੋ ਗਤਕਾ ਟੀਮ ਦਾ ਵੀ ਸਹਿਯੋਗ ਰਿਹਾ।ਇਸ ਮੌਕੇ ਸਕੱਤਰ ਸ੍ਰ ਜਸਵੰਤ ਸਿੰਘ ਖਹਿਰਾ, ਪ੍ਰਿੰਸੀਪਲ ਰਾਜਵਿੰਦਰ ਪਾਲ ਸਿੰਘ, ਸ੍ਰ ਸਤਨਾਮ ਸਿੰਘ ਦਮਦਮੀ ,ਸ੍ਰ ਭੁਪਿੰਦਰ ਸਿੰਘ ਪੂਨੀਆ , ਸ੍ਰ ਭੁਪਿੰਦਰ ਸਿੰਘ ਗਰੇਵਾਲ, ਸ੍ ਸਿਆਸਤ ਸਿੰਗ ਦੁੰਗਾ ਸ੍ਰ ਗੁਰਜੰਟ ਸਿੰਘ ਦੁੰਗਾ ਭਾਈ ਗੁਰਮੀਤ ਸਿੰਘ, ਭਾਈ ਅਜੈਬ ਸਿੰਘ , ਭਾਈ ਬਹਿਲੋ ਗੱਤਕਾ ਟੀਮ ਸਭ ਵੱਲੋ ਵਧਾਈਆਂ ਦਿੱਤੀਆਂ ।