ਭਵਾਨੀਗੜ ਚ ਕਾਗਰਸੀਆਂ ਫੂਕਿਆ ਮੋਦੀ ਸਰਕਾਰ ਦਾ ਪੂਤਲਾ
ਯੂਪੀ ਦੇ ਲਖਮੀਰਪੁਰ ਖੀਰੀ ਚ ਵਾਪਰੀ ਘਟਨਾ ਦੀ ਨਿਖੇਧੀ
ਭਵਾਨੀਗੜ੍ਹ (ਗੁਰਵਿੰਦਰ ਸਿੰਘ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਮੋਦੀ ਸਰਕਾਰ ਵਲੋ ਪਾਸ ਕੀਤੇ ਤਿੰਨੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਇਕ ਭਾਜਪਾ ਆਗੂ ਵੱਲੋਂ ਗੱਡੀਆਂ ਚੜਾ ਕੇ ਦੋ ਕਿਸਾਨਾਂ ਦਾ ਕਾਤਲ ਕੀਤਾ ਗਿਆ ਹੈ ,ਜਿਸ ਦੇ ਰੋਸ ਵਜੋਂ ਅੱਜ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਅਨਾਜ ਮੰਡੀ ਭਵਾਨੀਗੜ੍ਹ ਚ ਕਾਂਗਰਸੀ ਵਰਕਰਾਂ ਵੱਲੋ ਇਕੱਠੇ ਹੋ ਕੇ ਭਾਜਪਾ ਸਰਕਾਰ ਦਾ ਵਿਰੋਧ ਕਰਦਿਆਂ ਮੋਦੀ ਸਰਕਾਰ ਦਾ ਪੂਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸ ਆਗੂ ਵਰਿੰਦਰ ਪੰਨਵਾ, ਗੁਰਪ੍ਰੀਤ ਕੰਧੋਲਾ, ਜਗਤਾਰ ਨਮਾਦਾ ਅਤੇ ਬਲਵਿੰਦਰ ਪੂਨਿਆ ਸਾਹਿਬ ਸਿੰਘ ਭੜੋ.ਪਰਮੋਦ ਕੁਮਾਰ ਪਿੰਕੀ.ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ.ਰਣਜੀਤ ਸਿੰਘ ਤੂਰ. ਭਗਵੰਤ ਸਿੰਘ ਸੇਖੋ.ਸੁੱਖੀ ਕਪਿਆਲ.ਤੋ ਇਲਾਵਾ ਹੋਰ ਵੀ ਕਾਂਗਰਸ ਆਗੂ ਮੌਜੂਦ ਸਨ। ਇਸ ਮੌਕੇ ਬਲਾਕ ਸੰਮਤੀ ਮੈਂਬਰ ਵਰਿੰਦਰ ਪੰਨਵਾ ਨਾਲ ਗੱਲ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ । ਓੁਹਨਾ ਦੱਸਿਆ ਕਿ ਅੱਜ ਸਮੁੱਚੇ ਦੇਸ਼ ਅੰਦਰ ਕਾਗਰਸ ਪਾਰਟੀ ਵਲੋ ਮੋਦੀ ਸਰਕਾਰ ਦੇ ਪੂਤਲੇ ਫੂਕੇ ਜਾ ਰਹੇ ਹਨ ਅਤੇ ਜੇਕਰ ਕਿਸਾਨਾਂ ਨੂੰ ਇਨਸਾਫ ਨਾ ਮਿਲਿਆ ਤਾ ਕਾਗਰਸ ਪਾਰਟੀ ਵੱਡਾ ਸੰਘਰਸ਼ ਓੁਲੀਕੇਗੀ।