ਸ਼ਹੀਦ ਹੋਏ ਤਿੰਨ ਕਿਸਾਨ.ਮਜਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੇ ਚੈਕ ਦਿੱਤੇ
ਕਿਸਾਨਾਂ ਦਾ ਸੰਘਰਸ਼ ਰੰਗ ਲਿਆਇਆ :ਕਾਲਾਝਾੜ
ਭਵਾਨੀਗੜ੍ਹ 6 ਅਕਤੂਬਰ:(ਮਾਲਵਾ ਬਿਯੂਰੋ)ਅੱਜ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਖੇਤੀ ਕਾਨੂੰਨ ਵਿਰੁੱਧ ਸੰਘਰਸ਼ ਵਿੱਚ ਸ਼ਹੀਦ ਹੋਏ ਭਵਾਨੀਗੜ੍ਹ ਬਲਾਕ ਦੇ ਤਿੰਨ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਦਿੱਤੇ ਗਏ। ਇਹ ਚੈੱਕ ਨਾਇਬ ਤਹਿਸੀਲਦਾਰ ਭਵਾਨੀਗੜ੍ਹ ਰਾਜੇਸ਼ ਆਹੂਜਾ ਵੱਲੋਂ ਪਿੰਡ ਰਾਜਪੁਰਾ ਦੇ ਮ੍ਰਿਤਕ ਕਿਸਾਨ ਬਲਵਿੰਦਰ ਸਿੰਘ, ਪਿੰਡ ਕਾਲਾਝਾੜ ਦੇ ਖੇਤ ਮਜ਼ਦੂਰ ਮੇਵਾ ਸਿੰਘ ਅਤੇ ਪਿੰਡ ਫੰਮਣਵਾਲ ਦੇ ਖੇਤ ਮਜ਼ਦੂਰ ਮੱਘਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਪੁਰਦ ਕੀਤੇ ਗਏ।ਇਸ ਮੌਕੇ ਆਗੂਆਂ ਨੇ ਕਿਹਾ ਕਿ ਲੱਖਾਂ ਕਿਸਾਨਾਂ-ਮਜ਼ਦੂਰਾਂ ਨੇ ਦਿੱਲੀ ਵਿਖੇ ਮੋਦੀ ਸਰਕਾਰ ਦੇ ਖਿਲਾਫ ਧਰਨੇ ਲਗਾ ਕੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਮ੍ਰਿਤਕ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਵਾਦਾ ਜਲਦ ਪੂਰਾ ਕਰੇ। ਇਸ ਮੋਕੇ ਕਿਸਾਨ ਆਗੂਆਂ ਨੇ ਆਖਿਆ ਕਿ ਸ਼ਹੀਦ ਹੋਏ ਪਰਿਵਾਰਾਂ ਲਈ ਮੁਆਵਜੇ ਦੀ ਮੰਗ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਓੁਗਰਾਹਾ ਵਲੋ ਪਿਛਲੇ ਕਈ ਦਿਨਾ ਤੋ ਅੇਸ ਡੀ ਅੇਮ ਦਫਤਰ ਭਵਾਨੀਗੜ ਦਾ ਘਿਰਾਓ ਵੀ ਕੀਤਾ ਤੇ ਲਗਾਤਾਰ ਧਰਨਾ ਜਾਰੀ ਸੀ। ਮੁਆਵਜੇ ਦੇ ਮਿਲੇ ਇਹਨਾ ਚੈਕਾ ਸਬੰਧੀ ਕਿਸਾਨ ਆਗੂਆਂ ਨੇ ਕਿਸਾਨੀ ਸੰਘਰਸ਼ ਦੀ ਜਿੱਤ ਕਰਾਰ ਦਿੱਤਾ