ਨਵਜੋਤ ਸਿੱਧੂ ਨੇ ਕੀਤਾ ਮੁੱਖ ਮੰਤਰੀ ਚੰਨੀ ‘ਤੇ ਵੱਡਾ ਹਮਲਾ; ਪੜ੍ਹੋ ਪੂਰੀ ਖ਼ਬਰ
ਮਾਲਵਾ ਬਿਊਰੋ, ਚੰਡੀਗੜ੍ਹ: ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨਵੇਂ ਵਿਵਾਦਾਂ ’ਚ ਫਸ ਗਏ ਹਨ। ਸਿੱਧੂ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਕਹਿ ਰਹੇ ਹਨ ਕਿ ਕਾਂਗਰਸ ਮਰਦੀ ਹੈ ਤਾਂ ਮਰੇ। ਪੰਜਾਬ ਕਾਂਗਰਸ ਪ੍ਰਧਾਨ ਦੀ ਸੀਐੱਮ ਅਹੁਦੇ ਲਈ ਘਬਰਾਹਟ ਵੀ ਦਿਸੀ ਹੈ। ਉਨ੍ਹਾਂ ਨੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ’ਤੇ ਹਮਲਾ ਕਰ ਦਿੱਤਾ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਸਿੱਧੂ ਬੋਲੇ ਕਿ ਇਹੀ ਹਾਲ ਰਿਹਾ ਤਾਂ 2020 ਦੀਆਂ ਚੋਣਾਂ ’ਚ ਕਾਂਗਰਸ ਦੀ ਲੁਟੀਆ ਡੁੱਬ ਜਾਵੇਗੀ। ਇਸ ਦੇ ਨਾਲ ਹੀ ਸਿੱਧੂ ਵੀਡੀਓ ’ਚ ਕਹਿ ਰਹੇ ਹਨ ਕਿ ਮੈਂ ਸੀਐੱਮ ਹੁੰਦਾ ਤਾਂ ਹਾਲ ਦੇਖਦੇ।
ਸਿੱਧੂ ਨਵੇਂ ਵਿਵਾਦਾਂ ’ਚ ਫਸੇ, ਵੀਡੀਓ ਵਾਇਰਲ,ਬੋਲ ਰਹੇ, ਕਾਂਗਰਸ ਮਰਦੀ ਹੈ ਤਾਂ ਮਰੇ
ਦਰਅਸਲ, ਦੱਸਿਆ ਜਾਂਦਾ ਹੈ ਕਿ ਇਹ ਵੀਡੀਓ ਵੀਰਵਾਰ ਨੂੰ ਲਖੀਮਪੁਰ ਖੀਰੀ ਦੀ ਯਾਰਤਾ ਸ਼ੁਰੂ ਕਰਨ ਤੋਂ ਪਹਿਲਾਂ ਦਾ ਹੈ। ਸਿੱਧੂ ਕਿਸੇ ਗੱਲ ਨੂੰ ਲੈ ਕੇ ਨਾਰਾਜ਼ ਦਿਖਾਈ ਦੇ ਰਹੇ ਹਨ ਅਤੇ ਆਪਣੇ ਨਾਲ ਖੜ੍ਹੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਕਹਿ ਰਹੇ ਹਨ ਕਿ ਕਾਂਗਰਸ ਮਰਦੀ ਹੈ ਤਾਂ ਮਰੇ। ਇੱਟ ਨਾਲ ਇੱਟ ਖੜਕਾ ਦੇਣ ਦਾ ਬਿਆਨ ਦੇ ਚੁੱਕੇ ਸਿੱਧੂ ਦਾ ਇਹ ਵੀਡੀਓ ਉਨ੍ਹਾਂ ਦੇ ਰਾਜਨੀਤਕ ਕਰੀਅਰ ’ਤੇ ਭਾਰੀ ਪੈ ਸਕਦਾ ਹੈ। ਕਿਉਂਕਿ ਕਾਂਗਰਸ ਦਾ ਇਕ ਬਹੁਤ ਵੱਡਾ ਵਰਗ ਸਿੱਧੂ ਦੇ ਪ੍ਰਦੇਸ਼ ਪ੍ਰਧਾਨ ਬਣਨ ਤੋਂ ਖ਼ੁਸ਼ ਨਹੀਂ ਹੈ। ਉੱਥੇ, ਸਾਂਸਦ ਰਵਨੀਤ ਬਿੱਟੂ ਤਾਂ ਪਹਿਲਾਂ ਹੀਕ ਹਿ ਚੁੱਕੇ ਹਨ ਕਿ ਜੋ ਲੋਕ ਰੁੱਸ ਕੇ ਘਰ ਬੈਠੇ ਹਨ, ਉਹ ਪਿੱਛੇ ਰਹਿ ਜਾਣਗੇ।
ਪਾਰਟੀ ਦੇ ਯਤਨ ਭਾਵੇਂ ਸਿੱਧੂ ਨੇ ਲਖੀਮਪੁਰ ਖੀਰੀ ਕੂਚ ਕਰ ਕੇ ਇਹ ਸੰਕੇਤ ਦਿੱਤੇ ਸਨ ਕਿ ਉਹ ਪ੍ਰਦੇਸ਼ ਪ੍ਰਧਾਨ ਦੇ ਰੂਪ ’ਓ ਆਪਣੇ ਕਾਰਜਕਾਲ ਨੂੰ ਅੱਞੇ ਵਧਾਉਣ ’ਤੇ ਸਹਿਮਤ ਹੋ ਗਏ ਹਨ, ਪਰ ਤਾਜ਼ਾ ਵੀਡੀਓ ਤੋਂ ਸਾਫ਼ ਸੰਕੇਤ ਮਿਲ ਰਿਹਾ ਹੈ ਕਿ ਸਿੱਧੂ ਦਾ ਗੁੱਸਾ ਅਜੇ ਖ਼ਤਮ ਨਹੀਂ ਹੋਇਟਾ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਮਰਦੀ ਹੈ ਤਾਂ ਮਰੇ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਵੀਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਧੂ ਦੀ ਯਾਤਰਾ ਨੂੰ ਹਰੀ ਝੰਡੀ ਦਿਖਾਈ ਸੀ, ਪਰ ਮੁੱਖ ਮੰਤਰੀ ਸਮੇਂ ’ਤੇ ਤੈਅ ਸਥਾਨ ’ਤੇ ਨਹੀਂ ਪਹੁੰਚ ਸਕੇ, ਕਿਉਂਕਿ ਪਟਿਆਲਾ ਰੋਡ ’ਤੇ ਖ਼ਾਸਾ ਟਰੈਫਿਕ ਜਾਮ ਹੋ ਗਿਆ ਸੀ, ਜਾਮ ’ਚ ਫਸੇ ਮੁੱਖ ਮੰਤਰੀ ਦੇ ਸਮੇਂ ’ਤੇ ਨਾ ਪਹੁੰਚਣ ਕਾਰਨ ਸਿੱਧੂ ਨੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਸੀ। ਇਸ ਕਾਰਨ ਮੁੱਖ ਮੰਤਰੀ ਨੂੰ ਦੌੜ ਲਾਉਣੀ ਪਈ ਅਤੇ ਮੋਹਾਲੀ ਦੇ ਐੱਸਐੱਸਪੀ ਨੇ ਮੌਕੇ ’ਤੇ ਪਹੁੰਚ ਕੇ ਕਾਫ਼ਲੇ ਨੂੰ ਰੋਕਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ’ਤੇ ਬੈਠੇ ਸਨ, ਉਸ ਟਰਾਲੀ ’ਤੇ ਚੜ੍ਹੇ ਸਨ।