ਹੈਰੀਟੇਜ ਸਕੂਲ ਭਵਾਨੀਗੜ ਚ ਪਾਵਰ ਪੁਆਇੰਟ ਮੁਕਾਬਲੇ ਕਰਵਾਏ
ਭਵਾਨੀਗੜ (ਗੁਰਵਿੰਦਰ ਸਿੰਘ)ਸਥਾਨਕ ਹੈਰੀਟੇਜ ਪਬਲਿਕ ਸਕੂਲ, ਭਵਾਨੀਗੜ੍ਹ ਵੱਲੋਂ 'ਹੱਬ ਆਫ਼ ਲਰਨਿੰਗ' ਅਧੀਨ ਅੰਤਰ- ਸਕੂਲ 'ਪਾਵਰ ਪੁਆਇੰਟ ' ਮੁਕਾਬਲੇ‌ ਦਾ ਆਯੋਜਨ ਕੀਤਾ ਗਿਆ।ਜਿਸ ਦੀ ਸ਼ੁਰੂਆਤ ਮੇਜ਼ਬਾਨ ਟੀਮ ਦੇ ਵਿਦਿਆਰਥੀਆਂ ਨੇ ਆਪਣੀ ਪੀ. ਪੀ.ਟੀ (ਸਮਾਰਟ ਸਿਟੀ) ਦੁਆਰਾ ਕੀਤੀ।ਜਿਸ ਵਿਚ ਐਲਪਾਈਨ ਪਬਲਿਕ ਸਕੂਲ, ਦੀਵਾਨ ਟੋਡਰ ਮੱਲ ਅਕੈਡਮੀ, ਆਧਾਰ ਪਬਲਿਕ ਸਕੂਲ ਬਡਰੁੱਖਾਂ, ਲਿਟਲ ਫਲਾਵਰ ਕਾਨਵੈਂਟ ਸਕੂਲ, ਹੋਲੀ ਹਾਰਟ ਸੀਨੀਅਰ ਸੈਕੰਡਰੀ ਕਾਨਵੈਂਟ ਸਕੂਲ ਅਤੇ ਆਸਰਾ ਇੰਟਰਨੈਸ਼ਨਲ ਸਕੂਲ ਨੇ ਮੁਕਾਬਲੇ ਵਿੱਚ ਭਾਗ ਲਿਆ। ਭਾਗੀਦਾਰਾਂ ਨੂੰ ਨਿਰਧਾਰਤ ਵਿਸ਼ੇ ਦਿੱਤੇ ਗਏ ਸਨ ।ਉਨ੍ਹਾਂ ਨੇ ਆਪਣੇ ਵਿਸ਼ਿਆਂ ਨੂੰ ਉਸੇ ਅਨੁਸਾਰ ਚੁਣਿਆ। ਇਸ ਮੁਕਾਬਲੇ ਵਿੱਚ ਸ਼੍ਰੀਮਤੀ ਪੂਜਾ ਧਵਨ ਅਤੇ ਸ਼੍ਰੀਮਤੀ ਹਿਨਾ ਜੈਨ ਨੇ ਮੁਕਾਬਲੇ ਦੇ ਜੱਜ ਵਜੋਂ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ੲਿਸ ਮੁਕਾਬਲੇ ਵਿਚ ਪਹਿਲਾ ਸਥਾਨ -ਲਿਟਲ ਫਲਾਵਰ ਕਾਨਵੈਂਟ ਸਕੂਲ ਨੇ ਦੂਜਾ ਸਥਾਨ-ਹੋਲੀ ਹਾਰਟ ਸੀਨੀਅਰ ਸੈਕੰਡਰੀ ਕਾਨਵੈਂਟ ਸਕੂਲ ਨੇ
ਅਤੇ ਤੀਜਾ ਸਥਾਨ-ਆਸਰਾ ਇੰਟਰਨੈਸ਼ਨਲ ਸਕੂਲ ਨੇ ਪ੍ਰਾਪਤ ਕੀਤਾ। ਅੰਤ ਵਿੱਚ, ਮੇਜ਼ਬਾਨ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ, ਸ਼੍ਰੀਮਤੀ ਮੀਨੂ ਸੂਦ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ੳੁਹ ਆਉਣ ਵਾਲੇ ਭਵਿੱਖ ਵਿਚ ਵੀ ਹਮੇਸ਼ਾ ਅਜਿਹੇ ਮੁਕਾਬਲਿਆ ਵਿਚ ਭਾਗ ਲੈਣ। ਅਸੀਂ ਹਮੇਸ਼ਾ ਅਜਿਹੇ ਮੁਕਾਬਲੇ ਕਰਵਾਉਂਦੇ ਰਹਾਂਗੇ।