ਡਰੈਗਨ ਫਲ ਦੀ ਖੇਤੀ ਕਰਕੇ ਨੌਜਵਾਨ ਕਿਸਾਨ ਕਮਾ ਰਿਹਾ ਲੱਖਾਂ ਰੁਪਏ

ਸਮਰਾਲਾ, 18 ਅਕਤੂਬਰ 2021
ਜਿਸ ਤਰਾਂ ਹਰ ਖੇਤਰ ਚ ਵਿਗਿਆਨਕ ਕਾਢ ਦੇਖਣ ਨੂੰ ਮਿਲਦੀ ਹੈ ਉਸੇ ਤਰ੍ਹਾਂ ਨੌਜਵਾਨ ਵੀ ਖੇਤੀ ਦੇ ਧੰਦੇ ਚ ਨਵੀਂ ਤਕਨੀਕ ਨਾਲ ਅਲੱਗ ਤਰ੍ਹਾਂ ਦੀ ਖੇਤੀ ਕਰਕੇ ਇਸ ਧੰਦੇ ਨੂੰ ਲਾਹੇਵੰਦ ਸਾਬਤ ਕਰ ਰਹੇ ਹਨ।
ਸਮਰਾਲਾ ਦਾ ਨੌਜਵਾਨ ਕਿਸਾਨ ਤਰੁਨਜੋਤ ਸਿੰਘ ਡਰੈਗਨ ਫਲ ਦੀ ਖੇਤੀ ਕਰਕੇ ਨੌਜਵਾਨ ਕਿਸਾਨ ਕਮਾ ਰਿਹਾ ਹੈ ਲੱਖਾਂ ਰੁਪਏ
ਤਰੁਨਜੋਤ ਨੇ ਦੱਸਿਆ ਕਿ ਕਣਕ ਅਤੇ ਝੋਨੇ ਦੀ ਖੇਤੀ ਚ ਕੁੱਝ ਬਚਣ ਨੂੰ ਨਹੀਂ ਹੈ। ਕਰੀਬ ਤਿੰਨ ਸਾਲ ਪਹਿਲਾਂ ਪਰਿਵਾਰ ਚ ਬੈਠ ਕੇ ਵਿਚਾਰ ਕੀਤਾ ਤਾਂ ਮਨ ਬਣਾਇਆ ਕਿ ਡਰੈਗਨ ਫਲ ਦੀ ਖੇਤੀ ਕੀਤੀ ਜਾਵੇ।
ਔਰੰਗਾਬਾਦ ਤੋਂ ਬੀਜ ਲੈ ਕੇ ਕਰੀਬ ਪੌਣਾ ਕੀਲਾ ਜਮੀਨ ਚ ਖੇਤੀ ਸ਼ੁਰੂ ਕੀਤੀ।ਪੰਜ ਸੌ ਦੇ ਕਰੀਬ ਬੂਟੇ ਹਨ। ਸ਼ੁਰੂ ਸ਼ੁਰੂ ਚ ਖੁਦ ਮਾਰਕੀਟਿੰਗ ਕੀਤੀ ਹੁਣ ਆਪ ਹੀ ਦੁਕਾਨਦਾਰ ਫਲ ਲੈ ਜਾਂਦੇ ਹਨ ।

ਇਹ ਜੂਨ ਤੋਂ ਲੈ ਕੇ ਨਵੰਬਰ ਤੱਕ ਫਲ ਹੁੰਦਾ ਹੈ ।ਇਸ ਵਾਰ ਸਰਦੀਆਂ ਚ ਫਲ ਲੈਣ ਲਈ ਬੂਟਿਆਂ ਦੇ ਵਿਚਕਾਰ ਲਾਈਟਾਂ ਲਾ ਕੇ ਗਰਮਾਇਸ਼ ਦਿੱਤੀ ਜਾਵੇਗੀ ਤਾਂ ਕਿ ਸਾਰਾ ਸਾਲ ਫਲ ਮਿਲ ਸਕੇ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ ਭੱਜਣ ਦੀ ਥਾਂ ਇੱਥੇ ਹੀ ਮਿਹਨਤ ਕਰਨੀ ਚਾਹੀਦੀ ਹੈ।