ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
ਭਵਾਨੀਗੜ੍ਹ ,19ਅਕਤੂਬਰ (ਗੁਰਵਿੰਦਰ ਸਿੰਘ)ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰੀ ਪੰਜਾਬੀ ਅਤੇ ਹਿੰਦੀ ਕਵਿਤਾ ਗਾਇਨ ਅਤੇ ਸਾਹਿਤ ਸਿਰਜਣਾ ਮੁਕਾਬਲੇ ਕਰਵਾਏ ਗਏ  ਜਿਸ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰਾਚੋਂ ਦੇ ਵਿਦਿਆਰਥੀਆਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ। ਗੁਰਤੇਜ ਸਿੰਘ ਪੰਜਾਬੀ ਮਾਸਟਰ ਅਤੇ ਮੈਡਮ ਜੋਤੀ ਰਾਣੀ ਹਿੰਦੀ ਮਿਸਟ੍ਰੈਸ ਦੀ ਦੇਖ ਰੇਖ ਵਿੱਚ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਤਿਆਰੀ ਕੀਤੀ।ਪ੍ਰਿੰਸੀਪਲ  ਦੀਪਕ ਕੁਮਾਰ ਨੇ ਇਸ ਮੌਕੇ ਤੇ ਸਾਰੇ ਸਟਾਫ ਮੈਂਬਰਜ,ਵਿਦਿਆਰਥੀਆਂ ਅਤੇ ਖਾਸ ਤੌਰ ਤੇ ਗਾਈਡ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਜ਼ਿਲ੍ਹਾ ਪੱਧਰ ਤੇ ਸਕੂਲ ਦਾ ਨਾਮ ਰੋਸ਼ਨ ਹੋਇਆ ਹੈ। ਦਵਿੰਦਰ ਸਿੰਘ ਲੈਕਚਰਾਰ ਅੰਗਰੇਜ਼ੀ ਨੇ ਜ਼ਿਲ੍ਹਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ  ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।ਜ਼ਿਲ੍ਹਾ ਭਾਸ਼ਾ ਅਫਸਰ  ਸਤਨਾਮ ਸਿੰਘ ਨੇ ਪੁਜੀਸ਼ਨ ਹਾਸਲ ਕਰਨ ਵਾਲੇ  ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਅਤੇ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲਿਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਦੀ ਤਿਆਰੀ ਕਰਨ ਲਈ ਵੀ ਕਿਹਾ।ਇਸ ਮੌਕੇ ਲੱਖਾ ਸਿੰਘ ਗੁੱਜਰ ਹਾਜਰ ਸਨ।