ਰਹਿਬਰ ਕਾਲਜ ਦੇ ਡੀ ਫਾਰਮੇਸੀ ਦੇ ਸਾਲ ਪਹਿਲੇ ਤੇ ਦੂਜੇ ਦੇ ਨਤੀਜੇ ਰਹੇ ਸ਼ਾਨਦਾਰ
ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਡਾ ਖਾਨ ਨੇ ਦਿੱਤੀਆਂ ਮੁਬਾਰਕਾ
ਭਵਾਨੀਗੜ (ਗੁਰਵਿੰਦਰ ਸਿੰਘ ) ਰਹਿਬਰ ਇੰਸਟੀਚਿਊਟ ਮੈਡੀਕਲ ਸਾਇਸਜ ਫੱਗੂਵਾਲਾ ਕੈਚੀਆ ਭਵਾਨੀਗੜ ਦੇ ਨਵੇ ਆਏ ਡੀ ਫਾਰਮੇਸੀ (ਓੁਪਵੈਦ) ਦੇ ਨਤੀਜੇ ਸੋ ਫੀਸਦੀ ਰਹੇ। ਪੰਜਾਬ ਸਟੇਟ ਫਕਲਟੀ ਆਫ ਆਯੁਰਵੇਦਿਕ ਮੋਹਾਲੀ ਵਲੋ ਬਿਤੀ 19/10/2021 ਨੂੰ ਅੇਲਾਨੇ ਭਾਗ ਪਹਿਲੇ ਅਤੇ ਭਾਗ ਦੂਜੇ ਦੇ ਨਤੀਜੇ ਘੋਸ਼ਿਤ ਕੀਤੇ ਗਏ ਜਿਸ ਵਿੱਚ ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇਸਜ ਕਾਲਜ ਭਵਾਨੀਗੜ ਦੇ ਸਾਰੇ ਹੀ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆ ਸ਼ਾਨਦਾਰ ਅੰਕ ਹਾਸਲ ਕੀਤੇ। ਡੀ ਫਾਰਮੇਸੀ ਭਾਗ ਪਹਿਲਾ ਚੋ ਕੁਸਮ ਦਿਕਸਤ ਨੇ ਪਹਿਲਾ.ਰਾਮ ਗੋਪਾਲ ਨੇ ਦੂਜਾ ਸਥਾਨ ਅਤੇ ਸੱਤਿਆਪਾਲ ਗੁਪਤਾ ਨੇ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰਾ ਭਾਗ ਦੂਜਾ ਦੇ ਵਿਦਿਆਰਥੀਆਂ ਚੋ ਅਰਵਿੰਦਰ ਕੋਰ ਨੇ ਪਹਿਲਾ ਸਥਾਨ.ਜਗਤਾਰ ਸਿੰਘ ਨੇ ਦੂਜਾ ਸਥਾਨ ਅਤੇ ਹਰਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਮੱਲਾਂ ਮਾਰੀਆ। ਇਸ ਮੋਕੇ ਸੰਸਥਾ ਦੇ ਚੇਅਰਮੈਨ ਡਾ ਅੇਮ ਅੇਸ ਖਾਨ ਅਤੇ ਵਾਇਸ ਚੇਅਰਪਰਸਨ ਡਾ ਕਾਫਿਲਾ ਖਾਨ ਨੇ ਵਿਦਿਆਰਥੀਆਂ ਵਲੋ ਕੀਤੇ ਚੰਗੇ ਪ੍ਰਦਰਸ਼ਨ ਤੇ ਤਸੱਲੀ ਪ੍ਰਗਟ ਕਰਦਿਆਂ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾ ਦਿੱਤੀਆਂ ਅਤੇ ਓੁਹਨਾ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।ਇਸ ਮੋਕੇ ਓੁਹਨਾ ਇਸ ਦਾ ਸਿਹਰਾ ਕਾਲਜ ਸਮੂਹ ਸਟਾਫ ਨੂੰ ਦਿੰਦਿਆਂ ਭਵਿੱਖ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।ਇਸ ਮੋਕੇ ਕਾਲਜ ਪ੍ਰਿੰਸੀਪਲ ਡਾ ਨਰੇਸ਼ ਚੰਦਰ ਨੇ ਵੀ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾ ਦਿੱਤੀਆਂ ਅਤੇ ਓੁਹਨਾ ਦੇ ਓੁਜਵਲ ਭਵਿੱਖ ਦੀ ਕਾਮਨਾ ਕੀਤੀ । ਇਸ ਮੋਕੇ ਸਮੂਹ ਕਾਲਜ ਸਟਾਫ ਵੀ ਮੋਜੂਦ ਰਿਹਾ।