ਰਹਿਬਰ ਇੰਸਟੀਚਿਊਟ ਭਵਾਨੀਗਡ਼੍ਹ ਵਿਖੇ ਕੇਂਦਰੀ ਪੱਧਰ ਤੇ ਸੈਮੀਨਾਰ ਦਾ ਆਯੋਜਨ
ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ
ਭਵਾਨੀਗੜ (ਗੁਰਵਿੰਦਰ ਸਿੰਘ ) ਬੀਤੇ ਦਿਨੀਂ ਭਵਾਨੀਗਡ਼੍ਹ ਦੇ ਰਹਿਬਰ ਆਯੁਰਵੈਦਿਕ ਅਤੇ ਯੂਨਾਨੀ ਟਿੱਬੀ ਮੈਡੀਕਲ ਕਾਲਜ ਭਵਾਨੀਗਡ਼੍ਹ ਵਿਖੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਸੰਜੀਵ ਗੋਇਲ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਤੇ ਉਨ੍ਹਾਂ ਰਹਿਬਰੋ ਇੰਸਟੀਚਿਊਟ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ । ਇਸ ਮੌਕੇ ਉਨ੍ਹਾਂ ਦੱਸਿਆ ਕਿ ਰਹਿਬਰ ਆਯੁਰਵੈਦਿਕ ਅਤੇ ਯੂਨਾਨੀ ਟਿੱਬੀ ਮੈਡੀਕਲ ਕਾਲਜ ਨੂੰ ਪ੍ਰਤੀਬਿੰਦ ਕੋਰਸ ਦੀਆਂ ਦਸ ਸੀਟਾਂ ਦੇ ਦਿੱਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਬੀ ਯੂ ਐੱਮ ਐੱਸ ਜੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ । ਇਸ ਮੌਕੇ ਡਾ ਅਬਦੁੱਲਾ ਬੇਗ ਚੇਨੱਈ ਡਾ ਮੁਸ਼ਤਾਕ ਅਹਿਮਦ ਜੰਮੂ ਡਾ ਮੁਹੰਮਦ ਇਮਰਾਨ ਖ਼ਾਨ ਹੈਦਰਾਬਾਤ ਤੋਂ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਤੋਂ ਇਲਾਵਾ ਡਾ ਅਨਵਰ ਸੱਯਦ ਜਾਮੀਆ ਹਬੀਬੀਆ ਯੂਨਾਨੀ ਮੈਡੀਕਲ ਜੇ ਪ੍ਰਬੰਧਕ ਨੇ ਆਪਣੇ ਭਾਸ਼ਣ ਵਿੱਚ ਜਾਗਰੂਕ ਕੀਤਾ ਕਿ ਯੂਨਾਨੀ ਚਕਿਤਸਾ ਪੱਦਤੀਆ ਬਹੁਤ ਹੀ ਲਾਭਦਾਇਕ ਹਨ। ਇਸ ਮੋਕੇ ਓੁਹਨਾ ਮੰਗ ਕੀਤੀ ਕਿ ਓੁਰਦੂ ਨੂੰ ਲਾਜਮੀ ਵਿਸ਼ੇ ਚੋ ਬਾਹਰ ਕੀਤਾ ਜਾਵੇ। ਇਸ ਮੌਕੇ ਭੋਪਾਲ ਤੋਂ ਡਾ ਮੁਹੰਮਦ ਆਰਿਫ਼ ਡਾ ਅਖਤਰ ਸਦੀਕੀ ਜਾਮੀ ਹਮਦਰਦ ਯੂਨੀਵਰਸਿਟੀ ਦਿੱਲੀ ਤੋ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਡਾ ਜਮਸ਼ੇਦ ਅਲੀ ਨੇ ਵੀ ਆਪਣੇ ਕੀਮਤੀ ਵਿਚਾਰ ਸਾਝੇ ਕੀਤੇ। ਇਸ ਮੌਕੇ ਰਹਿਬਰ ਇੰਸਟੀਚਿਊਟ ਦੇ ਚੇਅਰਮੈਨ ਡਾ ਐਮ ਐਸ ਖ਼ਾਨ ਅਤੇ ਵਾਈਸ ਚੇਅਰਪਰਸਨ ਡਾ ਕਾਫ਼ਿਲਾ ਖ਼ਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।