ਬਰਸਾਤ ਦਾ ਕਹਿਰ ਪੱਕੀ ਹੋਈ ਫਸਲ ਤੇ ਫਿਰਿਆ ਪਾਣੀ
ਕਈ ਪਿੰਡਾਂ ਚ ਗਰੇਮਾਰੀ ਨੇ ਝੰਬੇ ਕਿਸਾਨ
ਭਵਾਨੀਗੜ੍ਹ 25 ਅਕਤੂਬਰ (ਗੁਰਵਿੰਦਰ ਸਿੰਘ(-ਬਲਾਕ ਭਵਾਨੀਗਡ਼੍ਹ ਦੇ ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਕੱਲ੍ਹ ਹੋਈ ਤੇਜ਼ ਬਾਰਸ਼ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ. ਕਿਸਾਨਾਂ ਨੂੰ ਆਪਣੀਆਂ ਫਸਲਾਂ ਵਿੱਚੋਂ ਦਿਹਾੜੀ ਲਾ ਕੇ ਪਾਣੀ ਕੱਢਣਾ ਪੈ ਰਿਹਾ ਹੈ.ਕਿਸਾਨ ਗੁਰਪ੍ਰੀਤ ਸਿੰਘ ਗੋਗੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਜਲਦੀ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ। ਇਸੇ ਤਰ੍ਹਾਂ ਚੰਨੋ ਇਲਾਕੇ ਵਿਚ ਕਿਸਾਨਾਂ ਵੱਲੋਂ ਬੀਜੀ ਆਲੂਆਂ ਦੀ ਫਸਲ ਵੀ ਵੱਡੀ ਪੱਧਰ ਤੇ ਬਰਬਾਦ ਹੋ ਗਈ. ਪਿੰਡ ਨਦਾਮਪੁਰ, ਭੱਟੀਵਾਲ ਕਲਾਂ, ਕਾਕੜਾ, ਸਕਰੌਦੀ, ਗਹਿਲਾਂ ਬਾਲਦ ਕਲਾਂ ਵਿਖੇ ਕਿਸਾਨਾਂ ਵੱਲੋਂ ਠੇਕੇ ਤੇ ਜੋ ਜ਼ਮੀਨ ਲਈਆਂ ਸਨ ਉਨ੍ਹਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪਾਣੀ ਨਾਲ ਬਰਬਾਦ ਹੋ ਗਈਆਂ ਹਨ.ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੇ ਮਹਿੰਗੇ ਭਾਅ ਦੇ ਡੀਜ਼ਲ ਸਪਰੇਹਾਂ, ਖਾਦਾਂ ਫ਼ਸਲਾਂ ਤੇ ਲਾਈਆਂ ਹਨ ਇਸ ਦਾ ਮੁਅਾਵਜ਼ਾ ਦਿੱਤਾ ਜਾਵੇ.