ਪੰਜਾਬ ਗ੍ਰਾਮੀਣ ਬੈਂਕ ਵਲੋ ਮਾਝੀ ਚ ਜਾਗਰੂਕਤਾ ਕੈਪ
ਸੁਖਬੀਰ ਸਿੰਘ ਵਿਜੀਲੈਸ ਮੁੱਖ ਅਫਸਰ ਮੁੱਖ ਮਹਿਮਾਨ ਵਜੋ ਹੋਏ ਸ਼ਾਮਲ
ਭਵਾਨੀਗੜ੍ਹ ,29 ਅਕਤੂਬਰ(ਗੁਰਵਿੰਦਰ ਸਿੰਘ) ਅੱਜ ਪੰਜਾਬ ਗ੍ਰਾਮੀਣ ਬੈਂਕ ਮਾਝੀ ਵੱਲੋਂ ਪਿੰਡ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਮਾਝੀ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਜੇ ਐਸ ਸੰਧੂ ਖੇਤਰੀ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਖੇਤਰੀ ਦਫਤਰ ਸੰਗਰੂਰ ਅਤੇ ਉਨ੍ਹਾਂ ਨਾਲ ਮੁੱਖ ਮਹਿਮਾਨ ਵਜੋਂ ਚੀਫ ਵਿਜੀਲੈਂਸ ਅਫਸਰ ਸੁਖਬੀਰ ਸਿੰਘ ਪਹੁੰਚੇ। ਇਸ ਮੌਕੇ ਪੰਜਾਬ ਗ੍ਰਾਮੀਣ ਬੈਂਕ ਦੇ ਡੀ ਸੀ ਓ ਸ੍ਰੀ ਗੁਰਿੰਦਰ ਸਿੰਘ ਅਤੇ ਪੰਜਾਬ ਗ੍ਰਾਮੀਣ ਬੈਂਕ ਮਾਝੀ ਦੀ ਮਨੇਜਰ ਪੂਜਾ ਮਲਹੋਤਰਾ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਸਕੂਲ ਦੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਜੀਲੈਂਸ ਅਫਸਰ ਸੁਖਬੀਰ ਸਿੰਘ ਨੇ ਕਿਹਾ ਕਿ ਰਿਸ਼ਵਤ ਲੈਣਾ ਅਤੇ ਦੇਣਾ ਜੁਰਮ ਹੈ ਅਗਰ ਤੁਸੀਂ ਆਪਣੇ ਆਸ ਪਾਸ ਰਿਸ਼ਵਤ ਲੈਂਦੇ ਜਾ ਦਿੰਦੇ ਦੇਖਦੇ ਹੋ ਤਾਂ ਇਸ ਦੀ ਸ਼ਿਕਾਇਤ ਅਫਸਰ ਸਾਹਿਬਾਨਾਂ ਨੂੰ ਦਿੱਤੀ ਜਾਵੇ। ਉਨ੍ਹਾਂ ਨੂੰ ਸਰਦਾਰ ਬਲਬ ਭਾਈ ਪਟੇਲ ਜੀ ਦੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਬਾਰੇ ਪ੍ਰੇਰਿਤ ਕੀਤਾ ਅਤੇ ਸਹੁ ਚੱਕੀ ਕੀ ਰਿਸ਼ਵਤਖੋਰੀ ਨੂੰ ਨੱਥ ਪਾਈ ਜਾਵੇਗੀ। ਪੰਜਾਬ ਗ੍ਰਾਮੀਣ ਬੈਂਕ ਵੱਲੋਂ ਸਰਕਾਰੀ ਸਕੂਲ ਵਿੱਚ 10 ਪੱਖੇ ਲਗਵਾਏ ਗਏ। ਮਨੇਜਰ ਪੰਜਾਬ ਗ੍ਰਾਮੀਣ ਬੈਂਕ ਮਾਝੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਬੈਂਕ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।