ਲੋੜਵੰਦ ਪਰਿਵਾਰਾਂ ਨੂੰ ਜਪਹਰ ਵੈਲਫੇਅਰ ਸੁਸਾਇਟੀ ਵੱਲੋਂ ਵੰਡਿਆ ਰਾਸ਼ਨ
ਲੋੜਵੰਦਾਂ ਦੀ ਸਹਾਇਤਾ ਲਈ ਸਾਡੀ ਟੀਮ ਹਰ ਵਕਤ ਹਾਜਰ ਰਹੇਗੀ : ਮਿੰਕੂ ਜਵੰਧਾ
ਭਵਾਨੀਗੜ੍ਹ,30 ਅਕਤੂਬਰ (ਗੁਰਵਿੰਦਰ ਸਿੰਘ )-ਸਮਾਜ ਸੇਵਾ ਹੀ ਮੇਰਾ ਅਸਲ ਮਨੋਰਥ ਹੈ, ਲੋੜਵੰਦ ਲੋਕਾਂ ਦੀ ਸੇਵਾ ਕਰਕੇ ਜੋ ਖ਼ੁਸ਼ੀ ਮਿਲਦੀ ਹੈ ਉਹ ਖ਼ੁਸ਼ੀ ਹੋਰ ਕਿਤੋਂ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਈ ਗੁਰਦਾਸ ਕਲਾਜ ਅਤੇ ਜਪਹਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਵੱਖ ਵੱਖ ਪਿੰਡਾਂ ਵਿਚ ਚਲਾਏ ਜਾ ਰਹੇ ਸਿਲਾਈ ਸੈਂਟਰਾਂ ਵਿੱਚ ਬੋਲਦਿਆਂ ਕੀਤਾ।
ਮਿੰਕੂ ਜਵੰਧਾ ਨੇ ਕਿਹਾ ਕਿ ਮੇਰੇ ਪਿਤਾ ਹਾਕਮ ਸਿੰਘ ਜਵੰਧਾ ਕੋਲੋਂ ਮੈਨੂੰ ਇਹ ਸਮਾਜ ਸੇਵਾ ਕਰਨ ਦੀ ਪ੍ਰੇਰਣਾ ਮਿਲੀ। ਇਸ ਲਈ ਉਨ੍ਹਾਂ ਇਨਸਾਨੀਅਤ ਦੀ ਸੇਵਾ ਕਰਨ ਲਈ ਜਪਹਰ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ। ਉਨ੍ਹਾਂ ਜਪਹਰ ਵੈੱਲਫੇਅਰ ਸੰਸਥਾ ਬਣਾ ਕੇ ਬਣਾ ਕੇ ਹੁਣ ਤੱਕ 35-40 ਪਿੰਡਾਂ ਵਿਚ ਗਰੀਬ ਘਰਾਂ ਦੀਆਂ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕੇ ਆਪਣੇ ਮਾਂ ਬਾਪ ਦਾ ਸਹਾਰਾ ਬਣਾਇਆ ਤਾਂ ਜੋ ਉਹ ਇਸ ਮਹਿਗਾਈ ਦੇ ਜਮਾਨੇ ਵਿਚ ਆਪਣੇ ਪਰਿਵਾਰ ਦਾ ਹੱਥ ਵਟਾ ਸਕਣ। ਇਸ ਲਈ ਅਸੀਂ ਆਪਣੀ ਸੰਸਥਾ ਵੱਲੋਂ ਲੜਕੀਆਂ ਲਈ ਸਿਲਾਈ ਸੈਂਟਰ ਖੋਲ ਕੇ ਸਿਲਾਈ ਮਸ਼ੀਨਾਂ ਦੇ ਰਹੇ ਹਾਂ ਤੇ ਉਨ੍ਹਾਂ ਨੂੰ ਸਿਖਾਉਣ ਲਈ ਇੱਕ ਟੀਚਰ ਦਾ ਪ੍ਰਬੰਧ ਕੀਤਾ ਹੋਇਆ ਹੈ। ਅੱਜ ਵੀ 2-3 ਦਰਜਨ ਪਿੰਡਾਂ ਵਿੱਚ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਸਿਲਾਈ ਸੈਂਟਰ ਚੱਲ ਰਹੇ ਹਨ। ਪਿੰਡਾਂ ਵਿਚ ਸਾਡੀ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਤੇ ਸਮਾਨ ਵੀ ਦਿੱਤਾ ਜਾ ਰਿਹਾ ਹੈ। ਸਾਰੇ ਸੈਟਰਾਂ ਦੇ ਵਿਚ ਮੈਡਮ ਤੇ ਮੈਂਬਰ ਨੂੰ ਬੁਲਾ ਕੇ ਮੀਟਿੰਗ ਕੀਤੀ ਗਈ ਤਾਂ ਜੋ ਮੈਡਮਾਂ ਸੈਂਟਰ ਮੈਂਬਰਾਂ ਅਤੇ ਸਿਲਾਈ ਸਿੱਖਣ ਵਾਲੀਆਂ ਲੜਕੀਆਂ ਵਿਚ ਆਪਸੀ ਤਾਲਮੇਲ ਬਣਿਆ ਰਹੇ ਇਸ ਮੌਕੇ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਪਰਮਿੰਦਰ ਸਿੰਘ ਪੰਨੂ ਕਤਰੋ, ਕਾਦਰ ਖਾਨ ਆਦਿ ਹਾਜਰ ਸਨ।