ਹੈਰੀਟੇਜ ਸਕੂਲ ਚ ਵੱਖ ਵੱਖ ਵਿਸ਼ਿਆਂ ਤੇ ਭਾਸ਼ਣ ਮੁਕਾਬਲੇ ਕਰਵਾਏ
ਵੱਖ ਵੱਖ ਵਿਸ਼ਿਆ ਤੇ ਵਿਚਾਰ ਚਰਚਾ ਵਿਦਿਆਰਥੀਆਂ ਨੂੰ ਦਿੰਦਾ ਹੈ ਭਰਭੂਰ ਜਾਣਕਾਰੀ: ਮੀਨੂੰ ਸ਼ੂਦ
ਭਵਾਨੀਗੜ (ਗੁਰਵਿੰਦਰ ਸਿੰਘ) ਸਥਾਨਕ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਨੇ ਵਿਦਿਆਰਥੀਆਂ ਵਿੱਚ ਭਾਸ਼ਨ ਕਲਾ ਦੇ ਹੁਨਰ ਨੂੰ ਨਿਖਾਰਨ ਲਈ 30 ਅਕਤੂਬਰ 2021 ਨੂੰ ਐਂਟਰ ਹਾਊਸ ਭਾਸ਼ਣ ਪਰ ਕਲਾ ਦਾ ਆਯੋਜਨ ਕੀਤਾ ਗਿਆ । ਜਿਸ ਦੇ ਲਈ ਵੱਖ-ਵੱਖ ਹਾਊਸਾਂ ਵਿੱਚੋਂ 16 ਬੱਚਿਆਂ ਨੂੰ ਚੁਣਿਆ ਗਿਆ। ਬੱਚਿਆਂ ਨੇ ਅਲੱਗ-ਅਲੱਗ ਵਿਸ਼ਿਆਂ ਉੱਤੇ ਆਪਣੇ ਵਿਚਾਰ ਬਹੁਤ ਹੀ ਸੂਝ-ਬੂਝ ਅਤੇ ਤਰਕ ਨਾਲ ਪੇਸ਼ ਕੀਤੇ ਬੱਚਿਆਂ ਵਿੱਚ ਜੋਸ਼ ਅਤੇ ਉਤਸ਼ਾਹ ਸੀ। ਲਵਪ੍ਰੀਤ ਪਟੇਲ ਹਾਊਸ ਤੋਂ ਪਹਿਲੇ ਸਥਾਨ 'ਤੇ ਰਹੇ ਅਤੇ ਉਸਦਾ ਵਿਸ਼ਾ ਸੀ ਕੋਵਿਡ 19 ਦਾ ਸਮਾਜਿਕ ਪ੍ਰਭਾਵ ਭਾਵੇਸ਼ ਕੁਮਾਰ ਗਾਂਧੀ ਹਾਊਸ ਤੋਂ ਦੂਜੇ ਸਥਾਨ 'ਤੇ ਰਿਹਾ- ਉਸ ਦਾ ਵਿਸ਼ਾ ਸੀ "ਕੀ ਪ੍ਰੀਖਿਆ ਦੇ ਨਤੀਜੇ ਹੀ ਬੱਚੇ ਦੀ ਕੀਮਤ ਨਿਰਧਾਰਤ ਕਰਦੇ ਹਨ" ਨਹਿਰੂ ਹਾਊਸ ਦੀ ਹਰਵੀਨ ਕੌਰ ਤੀਜੇ ਨੰਬਰ 'ਤੇ ਰਹੀ-ਉਹਨਾ ਦਾ੍ਰਵਿਸ਼ਾ ਸੀ ,ਇਮਤਿਹਾਨ ਦੇ ਡਰ ਨੂੰ ਕਿਵੇਂ ਦੂਰ ਕੀਤਾ ਜਾਵੇ।ਸਾਰੇ ਬੱਚਿਆਂ ਨੇ ਪੂਰੀ ਤਿਆਰੀ ਅਤੇ ਪ੍ਰਭਾਵਸ਼ਾਲੀ ਸ਼ਬਦਾਵਲੀ ਨਾਲ ਭਾਸ਼ਣ ਕਲਾ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਮੈਨੇਜਮੈਂਟ ਅਨਿਲ ਮਿੱਤਰ ਸਰ, ਆਸ਼ਿਮਾ ਮਿੱਤਰ ਅਤੇ ਪ੍ਰਿੰਸੀਪਲ ਮੀਨੂੰ ਸੂਦ ਨੇ ਸਾਰੇ ਪ੍ਰਤੀਯੋਗੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਵਿਦਿਆਰਥੀਆਂ ਨੂੰ ਅੱਗੇ ਆਉਣ ਲਈ ਕਿਹਾ, ਅਜਿਹੇ ਸਮਾਗਮਾ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਅਜਿਹੇ ਮੁਕਾਬਲੇ ਬੱਚਿਆਂ ਦੀ ਤਰਕ ਸੋਚ ਨੂੰ ਪ੍ਰਫੁਲਤ ਕਰਦੇ ਹਨ।